ਪੰਜਾਬ 'ਚ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, IELTS ਸੈਂਟਰ ਨੂੰ ਖੋਲ੍ਹਣ ਨੂੰ ਦਿੱਤੀ ਪ੍ਰਵਾਨਗੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਨੂੰ 25 ਜੂਨ ਤੋਂ ਵਧਾ ਕੇ 30 ਜੂਨ ਤੱਕ ਕਰ ਦਿੱਤਾ ਗਿਆ

captain amrinder singh

ਚੰਡੀਗੜ੍ਹ-ਪੰਜਾਬ 'ਚ ਕੋਰੋਨਾ ਦੇ ਮਾਮਲੇ ਬੇਸ਼ੱਕ ਘਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ। ਪੰਜਾਬ 'ਚ ਜਾਰੀ ਲਾਕਡਾਊਨ ਨੂੰ ਲੈ ਕੇ ਕੈਪਟਨ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਨੂੰ 25 ਜੂਨ ਤੋਂ ਵਧਾ ਕੇ 30 ਜੂਨ ਤੱਕ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਆਮ ਘਰਾਂ ਦੇ ਨਹੀਂ, ਕੈਪਟਨ ਨੂੰ ਕਾਂਗਰਸੀ ਪੁੱਤ ਭਤੀਜਿਆਂ ਦੀ ਫ਼ਿਕਰ-ਹਰਪਾਲ ਚੀਮਾ

ਕੋਰੋਨਾ ਗਾਈਡਲਾਈਜ਼ਨ ਨੂੰ ਲੈ ਕੇ ਕੈਪਟਨ ਸਰਕਾਰ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ। ਇਸ 'ਚ ਆਈਲਟਸ ਕੋਚਿੰਗ ਸੈਂਟਰਾਂ 'ਚ ਸਾਰੇ ਬੱਚਿਆਂ, ਸਟਾਫ ਅਤੇ ਅਧਿਆਪਕਾਂ ਨੂੰ ਆਉਣ ਦੀ ਆਗਿਆ ਦਿੱਤੀ ਗਈ ਹੈ ਪਰ ਇਨ੍ਹਾਂ ਸਾਰਿਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦੇਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ-ਸੁਸ਼ੀਲ ਕੁਮਾਰ ਨੂੰ ਤਿਹਾੜ ਜੇਲ 'ਚ ਸ਼ਿਫਟ ਕਰਦੇ ਸਮੇਂ ਪੁਲਸ ਮੁਲਾਜ਼ਮਾਂ ਨੇ ਲਈ ਸੈਲਫੀ

ਰੈਸਟੋਰੈਂਟ, ਹੋਟਲ , ਜਿੰਮ, ਕੈਫੇ ਸ਼ਾਪ ਅਤੇ ਢਾਬੇ ਪਹਿਲਾਂ ਦੀ ਤਰ੍ਹਾਂ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ ਹਾਲਾਂਕਿ ਸਕੂਲ ਕਾਲਜਾਂ ਪਹਿਲਾਂ ਦੀ ਤਰ੍ਹਾਂ ਬੰਦ ਹੀ ਰਹਿਣਗੇ। ਇਸ ਦੇ ਨਾਲ ਹੀ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਵਿਆਹ ਸਮਾਗਮ ਅਤੇ ਅਤਿੰਮ ਸੰਸਕਾਰ 'ਚ 50 ਲੋਕ ਹੀ ਸ਼ਾਮਲ ਹੋ ਸਕਦੇ ਹਨ।

ਇਹ ਵੀ ਪੜ੍ਹੋ-ਰਵੀਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਟਵਿੱਟਰ ਨੇ ਇਕ ਘੰਟੇ ਲਈ ਕੀਤਾ ਬਲਾਕ

ਨਾਈਟ ਕਰਫਿਊ ਵੀ ਪਹਿਲਾਂ ਦੀ ਤਰ੍ਹਾਂ ਹੀ ਰਾਤ 8 ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਅਤੇ ਐਤਵਾਰ ਦਾ ਲਾਕਡਾਊਨ ਵੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਹੀ ਉਪਲੱਬਧ ਰਹਿਣਗੀਆਂ। ਫਿਲਹਾਲ ਠੇਕੇ ਅਤੇ ਪੱਬ ,ਬਾਰ ਬੰਦ ਹੀ ਰਹਿਣਗੇ।