ਰਮੇਸ਼ ਸਿੰਘ ਖ਼ਾਲਸਾ ਚੀਫ਼ ਪੈਟਰਨ ਪਾਕਿਸਤਾਨ ਸਿੱਖ ਕੌਂਸਲ ਵਲੋਂ ਪੰਜਾਬ ਦੇ ਰਾਜਪਾਲ ਨਾਲ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਰਮੇਸ਼ ਸਿੰਘ ਖ਼ਾਲਸਾ ਚੀਫ਼ ਪੈਟਰਨ ਪਾਕਿਸਤਾਨ ਸਿੱਖ ਕੌਂਸਲ ਵਲੋਂ ਪੰਜਾਬ ਦੇ ਰਾਜਪਾਲ ਨਾਲ ਮੀਟਿੰਗ

image

ਲਾਹੌਰ, 24 ਜੂਨ (ਗਿੱਲ) : ਪਾਕਿਸਤਾਨ ਸਿੱਖ ਕੌਸਲ ਦੇ ਚੀਫ਼ ਪੈਟਰਨ ਰਮੇਸ਼ ਸਿੰਘ ਖ਼ਾਲਸਾ ਨੇ ਪੰਜਾਬ ਦੇ ਰਾਜਪਾਲ ਨਾਲ ਲਾਹੌਰ ਸਥਿਤ ਆਫ਼ਿਸ ਵਿਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੁਰਾਨ ਮੁਹਮੰਦ ਸਰਵਰ ਰਾਜਪਾਲ ਪੰਜਾਬ, ਫ਼ਾਰੂਕ ਅਰਸ਼ਦ ਕੁਆਰਡੀਨੇਟਰ ਤੇ ਸੈਕਟਰੀ ਗਵਰਨਰ ਹਾਜ਼ਰ ਹੋਏ। 
ਇਸ ਮੀਟਿੰਗ ਦਾ ਮੁੱਖ ਮੁੱਦਾ ਟੂਰਿਜ਼ਮ ਤੇ ਸਿਖਿਆ ਸੀ। ਰਾਜਪਾਲ ਨੇ ਕਿਹਾ ਕਿ ਅਮਰੀਕਾ ਦੇ ਸਿੱਖਾਂ ਨੂੰ ਵੱਧ ਤੋਂ ਵੱਧ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਣਾ ਚਾਹੀਦਾ ਹੈ। ਸਰਕਾਰ ਸਕਿਉਰਟੀ ਤੇ ਰਿਹਾਇਸ਼ ਦਾ ਪ੍ਰਬੰਧ ਬਿਹਤਰ ਕਰੇਗੀ। ਸਿਖਿਆ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਦੀ ਯੂਨੀਵਰਸਟੀ ਨੇੜੇ ਸਕੂਲ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰ ਦਿਤੀ ਗਈ ਹੈ ਜਿਸ ਨੂੰ ਅਮਲੀ ਰੂਪ ਦੇਣ ਲਈ ਅਮਰੀਕਾ ਦੇ ਵਫ਼ਦ ਨੂੰ ਸੱਦਾ ਪੱਤਰ ਭੇਜ ਰਹੇ ਹਾਂ। ਰਾਜਪਾਲ ਨੇ ਕਿਹਾ ਕਿ ਜੁਲਾਈ ਵਿਚ ਵਫ਼ਦ ਆ ਰਿਹਾ ਹੈ ਜੋ ਜ਼ਮੀਨ ਨੂੰ ਅਮਲੀ ਜਾਮਾ ਪਹਿਨਾਵੇਗਾ।
ਰਮੇਸ਼ ਸਿੰਘ ਖ਼ਾਲਸਾ ਨੇ ਦਸਿਆ ਕਿ ਰਾਜਪਾਲ ਸਰਵਰ ਪੰਜਾਬੀਆਂ ਲਈ ਬਹੁਤ ਸੁਹਿਰਦ ਹਨ ਅਤੇ ਉਹ ਚਾਹੁੰਦੇ ਹਨ ਕਿ ਸਿੱਖਾਂ ਨੂੰ ਅਪਣੇ ਮੱਕੇ ਦੇ ਦਰਸ਼ਨਾਂ ਲਈ ਹਰ ਸਾਲ ਕਰਤਾਰਪੁਰ ਸਾਹਿਬ ਤੇ ਨਨਕਾਣਾ ਦੇ ਦਰਸ਼ਨਾਂ ਤੋਂ ਇਲਾਵਾ ਪੰਜਾ ਸਾਹਿਬ ਤੇ ਸੱਚਾ ਸੌਦਾ ਵਿਖੇ ਨਤਮਸਤਕ ਹੋ ਕੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਰਮੇਸ਼ ਸਿੰਘ ਖ਼ਾਲਸਾ ਨੇ ਰਾਜਪਾਲ ਮੁਹੰਮਦ ਸਰਵਰ ਨੂੰ ਕਰਾਚੀ ਦੀ ਰਵਾਇਤੀ ਚਾਦਰ ਦੇ ਨਾਲ ਸਨਮਾਨਤ ਕੀਤਾ। ਉਨ੍ਹਾਂ ਨਾਲ ਜਵਾਹਰ ਲਾਲ ਗੁਰੂ ਨਾਨਕ ਦਰਬਾਰ ਕਰਾਚੀ ਵੀ ਮੌਜੂਦ ਸਨ।