‘ਆਪ’ ਆਗੂ ਜਵੰਦਾ ’ਤੇ ਅਗ਼ਵਾ ਕਰਨ, ਧੋਖਾਧੜੀ ਅਤੇ ਘਪਲੇ ਦਾ ਦੋਸ਼ ਲਗਾਇਆ

ਏਜੰਸੀ

ਖ਼ਬਰਾਂ, ਪੰਜਾਬ

‘ਆਪ’ ਆਗੂ ਜਵੰਦਾ ’ਤੇ ਅਗ਼ਵਾ ਕਰਨ, ਧੋਖਾਧੜੀ ਅਤੇ ਘਪਲੇ ਦਾ ਦੋਸ਼ ਲਗਾਇਆ

image

ਜਵੰਦਾ ਨੇ ਕਿਹਾ, ਮੈਨੂੰ ਬਦਨਾਮ ਕਰਨ ਦੀ 

ਚੰਡੀਗੜ੍ਹ, 24 ਜੂਨ (ਸੁਰਜੀਤ ਸਿੰਘ ਸੱਤੀ): ਭਾਈ ਗੁਰਦਾਸ ਗਰਪ ਆਫ਼ ਇੰਸਟੀਚਿਊਟ-ਬੀਜੀਆਈਐਮਟੀ ਸੰਗਰੂਰ ਦੇ ਡਾਇਰੈਕਟਰ ਮਾਨਸਾਹੀਆ ਪ੍ਰਵਾਰ ਨੇ ਸੰਗਰੂਰ ਦੇ ਮਸ਼ਹੂਰ ਆਪ ਪਾਰਟੀ ਆਗੂ ਮਿੰਟੂ ਜਵੰਦਾ ’ਤੇ ਅਗ਼ਵਾ, ਜਾਅਲਸਾਜ਼ੀ, ਧੋਖਾਧੜੀ, ਐਸਸੀ ਸਕਾਲਰਸ਼ਿਪ ਘੁਟਾਲੇ ਆਦਿ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਤਇੰਦਰ ਸਿੰਘ ਮਾਨਸਾਹੀਆ ਦੀ ਪਤਨੀ ਨਿਮਰਤ ਕੌਰ ਮਾਨਸਾਹੀਆ ਨੇ ਦਸਿਆ ਕਿ ਉਸ ਦਾ ਪਤੀ ‘ਬਾਰਡਰ ਲਾਈਨ ਲਾਈਨ ਇੰਟੈਕਚੂਅਲ ਫ਼ੰਕਸਨਿੰਗ’ ਤੋਂ ਪ੍ਰਭਾਵਤ ਹੈ, ਉਸ ਦਾ ਆਈ ਕਿਉ ਪੱਧਰ 71 ਹੈ, ਸਹੀ ਨਿਰਣਾ ਕਰਨ ਵਿਚ ਮੁਸ਼ਕਲ ਅਤੇ ਉਨ੍ਹਾਂ ਦੇ ਸਰਲ ਸੁਭਾਅ ਦਾ ਫ਼ਾਇਦਾ ਚੁਕਦੇ ਹੋਏ ਮਿੰਟੂ ਜਵੰਧਾ ਨੇ ਪਿਛਲੇ ਸਾਲ ਅਗੱਸਤ ਵਿਚ ਪ੍ਰੀਤਇੰਦਰ ਸਿੰਘ ਨੂੰ ਅਗ਼ਵਾ ਕਰ ਲਿਆ। ਇਸ ਤੋਂ ਬਾਅਦ ਪ੍ਰੀਤਇੰਦਰ ਸਿੰਘ ਨੂੰ ਤਕਰੀਬਨ ਚਾਰ ਮਹੀਨੇ ਹਿਰਾਸਤ ਵਿਚ ਰਖਿਆ ਗਿਆ। ਇਨ੍ਹਾਂ ਚਾਰ ਮਹੀਨਿਆਂ ਦੌਰਾਨ ਨਿਮਰਤ ਕੌਰ ਮਾਨਸਾਹੀਆ, ਨਾਬਾਲਗ਼ ਜਸਕਰਨ ਸਿੰਘ, ਪ੍ਰੀਤਇੰਦਰ ਸਿੰਘ ਮਾਨਸਾਹੀਆ ਅਤੇ ਮਨਬੀਰ ਸਿੰਘ ਪੰਧੇਰ ਨੂੰ ਤਸੀਹੇ ਦੇਣ ਦਾ ਦੋਸ਼  ਵੀ ‘ਆਪ’ ਆਗੂ ’ਤੇ ਲਗਾਇਆ ਗਿਆ। ਪ੍ਰੀਤਇੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਨਸ਼ੇ ਵਿਚ ਰੱਖਿਆ ਜਾਂਦਾ ਸੀ ਅਤੇ ਨਸ਼ੇ ਦੀ ਸਥਿਤੀ ਵਿਚ ਉਸ ਨੂੰ ਦਫ਼ਤਰਾਂ, ਥਾਣੇ, ਜ਼ਿਲ੍ਹਾ ਅਦਾਲਤ, ਤਹਿਸੀਲ ਵਿਚ ਲਿਜਾਇਆ ਜਾਂਦਾ ਸੀ।
ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੇ ‘ਆਪ’ ਆਗੂ ਨੂੰ ਬਚਾਉਣ ਲਈ ਸੰਗਰੂਰ ਪੁਲਿਸ ਨਾਲ ਮਿਲੀਭੁਗਤ ਕੀਤੀ। ਪ੍ਰੀਤਇੰਦਰ ਸਿੰਘ ਮਾਨਸਾਹੀਆ ਦੇ ਨਾਮ ਤੇ ਇਕ ਜਾਅਲੀ ਰਿੱਟ ਪਟੀਸ਼ਨ ਦਾਇਰ ਕੀਤੀ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੇ 2 ਜਾਅਲੀ ਪੁਲਿਸ ਸ਼ਿਕਾਇਤਾਂ ਦਾ ਹਵਾਲਾ ਦਿਤਾ ਹੈ ਜੋ ਕਿ ਪੁਲਿਸ ਰਿਕਾਰਡ ਵਿਚ ਵੀ ਨਹੀਂ ਹਨ, ਜਿਨ੍ਹਾਂ ਦੀ ਪੁਲਿਸ ਨੇ ਇਨ੍ਹਾਂ ਸ਼ਿਕਾਇਤਾਂ ਬਾਰੇ ਆਰਟੀਆਈ ਰਾਹੀਂ ਲਿਖਤੀ ਤੌਰ ’ਤੇ ਪੁਸ਼ਟੀ ਕੀਤੀ ਹੈ। ਮਾਨਸ਼ਾਹੀਆ ਪ੍ਰਵਾਰ ਨੇ ਉੱਚ ਪਧਰੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਵੰਦਾ ਨੇ ਕਿਹਾ ਹੈ ਕਿ ਉਸ ਦੇ ਇੰਸਟੀਚਿਊਟ ਦੀ ਚੜ੍ਹਾਈ ਹੋਣ ਕਾਰਨ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਦੋਸ਼ਾਂ ਬਾਰੇ ਸ਼ਿਕਾਇਤਾਂ ਦੀ ਜਾਂਚ ਪਹਿਲਾਂ ਹੀ ਹੋ ਚੁੱਕੀ ਹੈ।