3 ਫੁੱਟ 7 ਇੰਚ ਵਾਲੇ ਮੁੰਡੇ 'ਤੇ ਆਇਆ ਕੁੜੀ ਦਾ ਦਿਲ, ਜੋੜੀ ਨੇ ਬਣਾਇਆ ਵਿਸ਼ਵ ਰਿਕਾਰਡ
3 ਫੁੱਟ 7 ਇੰਚ ਵਾਲੇ ਮੁੰਡੇ 'ਤੇ ਆਇਆ ਕੁੜੀ ਦਾ ਦਿਲ, ਜੋੜੀ ਨੇ ਬਣਾਇਆ ਵਿਸ਼ਵ ਰਿਕਾਰਡ
ਲੰਡਨ, 24 ਜੂਨ : ਬਿ੍ਟੇਨ ਵਿਚ 3 ਫੁੱਟ 7 ਇੰਚ ਦੇ ਲਾੜੇ ਨੇ 5 ਫੁੱਟ 4 ਇੰਚ ਦੀ ਲਾੜੀ ਨਾਲ ਵਿਆਹ ਰਚਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ | ਇਨ੍ਹਾਂ ਦੇ ਨਾਂ ਨੂੰ ਪਤੀ-ਪਤਨੀ ਦੀ ਲੰਬਾਈ ਵਿਚ ਸੱਭ ਤੋਂ ਜ਼ਿਆਦਾ ਅੰਤਰ ਲਈ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਹੈ | ਇਨ੍ਹਾਂ ਦੀ ਲੰਬਾਈ ਵਿਚ ਇਕ ਫੁੱਟ 9 ਇੰਚ ਦਾ ਅੰਤਰ ਹੈ | ਇਸ ਜੋੜੇ ਦੀ ਪਛਾਣ 33 ਸਾਲ ਦੇ ਜੇਮਜ਼ ਲਸਟੇਡ ਅਤੇ 27 ਸਾਲ ਦੀ ਕਲੋਈ ਦੇ ਰੂਪ ਵਿਚ ਹੋਈ ਹੈ | ਇਹ ਜੋੜਾ ਬਿ੍ਟੇਨ ਦੇ ਵੈਲਜ਼ ਵਿਚ ਰਹਿੰਦਾ ਹੈ | ਗਿਨੀਜ਼ ਵਰਲਡ ਰਿਕਾਰਡਜ਼ ਨੇ ਪ੍ਰਗਟਾਵਾ ਕੀਤਾ ਹੈ ਕਿ ਵੱਖ-ਵੱਖ ਲਿੰਗ ਦੇ ਵਿਆਹੁਤਾ
ਦੀ ਸ਼੍ਰੇਣੀ ਵਿਚ ਇਸ ਜੋੜੇ ਦੀ ਉਚਾਈ ਵਿਚ ਅੰਤਰ ਦੁਨੀਆ ਵਿਚ ਸੱਭ ਤੋਂ ਜ਼ਿਆਦਾ ਹੈ | ਜੇਮਸ ਅਪਣੀ ਪਤਨੀ ਕਲੋਈ ਨੂੰ ਪਹਿਲੀ ਵਾਰ ਕਾਮਨ ਫ੍ਰੈਂਡਸ ਜ਼ਰੀਏ ਇਕ ਪਬ ਵਿਚ ਮਿਲੇ ਸਨ | ਜੇਮਰ ਅਤੇ ਕਲੋਈ ਨੇ ਸਾਲ 2016 ਵਿਚ ਵਿਆਹ ਰਚਾਇਆ ਸੀ | ਇਸ ਦੌਰਾਨ ਲਾੜੇ ਨੇ ਪੌੜੀ ਦਾ ਇਸਤੇਮਾਲ ਕਰ ਕੇ ਚਰਚ ਵਿਚ ਫ਼ਾਦਰ ਦੇ ਆਦੇਸ਼ 'ਤੇ ਪਤਨੀ ਨੂੰ ਕਿੱਸ ਕੀਤੀ ਸੀ | ਇਸ ਜੋੜੇ ਦੀ ਓਲੀਵੀਆ ਨਾਂ ਦੀ 2 ਸਾਲ ਦੀ ਇਕ ਧੀ ਵੀ ਹੈ | ਕਲੋਈ ਨੇ ਸਵੀਕਾਰ ਕੀਤਾ ਕਿ ਸ਼ੁਰੂ ਵਿਚ ਉਹ ਲੰਮੇ ਕੱਦ ਦੇ ਮੁੰਡਿਆਂ ਪ੍ਰਤੀ ਆਕਰਸ਼ਿਤ ਰਹਿੰਦੀ ਸੀ ਪਰ ਜਦੋਂ ਉਹ ਜੇਮਸ ਨੂੰ ਮਿਲੀ ਤਾਂ ਉਨ੍ਹਾਂ ਦੀ ਪਸੰਦ ਬਦਲ ਗਈ | ਜੇਮਸ ਨੇ ਕਿਹਾ ਕਿ ਜਦੋਂ ਕਲੋਈ ਨੇ ਪ੍ਰਪੋਜ਼ ਕੀਤਾ ਤਾਂ ਉਹ ਖ਼ੁਦ ਨੂੰ 10 ਫੁੱਟ ਲੰਬਾ ਅਨੁਭਵ ਕਰਨ ਲੱਗੇ ਸਨ | (ਏਜੰਸੀ)