ਕਾਰਤਿਕ ਪੋਪਲੀ ਨੂੰ ਲੈ ਕੇ ਬੋਲੀ ਕਾਂਗਰਸ, ਕਾਨੂੰਨ ਪ੍ਰਕਿਰਿਆ ਦਾ ਬਣਾ ਦਿੱਤਾ ਡਰਾਮਾ, 'ਆਪ' ਦਾ ਜਵਾਬ- ਭ੍ਰਿਸ਼ਟਾਚਾਰ 'ਤੇ ਕਾਰਵਾਈ ਜਾਰੀ ਰਹੇਗੀ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰੀ ਏਜੰਸੀਆਂ ਦਾ ਕੰਮ ਬਿਨਾਂ ਬਦਲੇ ਦੇ ਚੱਲਦਾ ਰਹੇਗਾ।

Raja warring, Sukhjinder Randhawa

 

ਮੁਹਾਲੀ - ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦੀ ਮੌਤ ਨੇ ਪੰਜਾਬ ਵਿਚ ਸਿਆਸੀ ਹਲਚਲ ਮਚਾ ਦਿੱਤੀ ਹੈ। ਕਾਰਤਿਕ ਦੀ ਮੌਤ ਤੋਂ ਕਾਂਗਰਸ ਦੇ ਕਈ ਆਗੂ ਉਹਨਾਂ ਦੇ ਘਰ ਪਰਿਵਾਰ ਨੂੰ ਮਿਲਣ ਗਏ ਤੇ ਕਾਂਗਰਸ ਨੇ ਕਿਹਾ ਕਿ ਪੰਜਾਬ 'ਚ ਕਾਨੂੰਨੀ ਪ੍ਰਕਿਰਿਆ ਦਾ ਡਰਾਮਾ ਰਚਿਆ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਅਪਣਾ ਪੱਖ ਰੱਖਿਆ ਗਿਆ ਹੈ। 

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਨੂੰਨ ਪ੍ਰਕਿਰਿਆ ਦਾ ਡਰਾਮਾ ਕੀਤਾ ਹੈ। ਨਿੱਜੀ ਹਿੱਤਾਂ ਲਈ ਕੀਮਤੀ ਜਾਨ ਲੈ ਲਈ ਗਈ। ਕਿਸੇ ਦੀ ਜਾਨ ਲੈਣਾ ਮਾਫ਼ੀ ਦੇ ਯੋਗ ਨਹੀਂ ਹੈ। ਹੁਣ ਕਾਰਤਿਕ ਨੂੰ ਕੌਣ ਵਾਪਸ ਲਿਆਏਗਾ?
‘ਆਪ’ ਦੇ ਬੁਲਾਰੇ ਨੇ ਕਿਹਾ ਕਿ ਕਾਰਤਿਕ ਦੀ ਮੌਤ ਦੁਖਦ ਹੈ ਪਰ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ਜੰਗ ਜਾਰੀ ਰਹੇਗੀ। ਪੰਜਾਬ ਵਿਜੀਲੈਂਸ ਦੀ ਟੀਮ ਸ਼ਨੀਵਾਰ ਦੁਪਹਿਰ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਈਏਐਸ ਪੋਪਲੀ ਦੇ ਘਰ ਰਿਕਵਰੀ ਕਰਨ ਆਈ ਸੀ। ਇਸ ਦੌਰਾਨ ਕਾਰਤਿਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਉਨ੍ਹਾਂ ਨੇ ਅਪਣੇ ਮੰਤਰੀ ਖਿਲਾਫ ਵੀ ਕਾਰਵਾਈ ਕੀਤੀ ਸੀ। ਆਈਏਐਸ ਪੋਪਲੀ ਭ੍ਰਿਸ਼ਟਾਚਾਰ ਮਾਮਲੇ ਵਿਚ ਫੜੇ ਗਏ ਸਨ। ਉਨ੍ਹਾਂ ਦੇ ਪੁੱਤਰ ਦੀ ਮੌਤ ਮੰਦਭਾਗੀ ਹੈ। ਪਰ ਇਹ ਸਪੱਸ਼ਟ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਸਰਕਾਰੀ ਏਜੰਸੀਆਂ ਦਾ ਕੰਮ ਬਿਨਾਂ ਬਦਲੇ ਦੇ ਚੱਲਦਾ ਰਹੇਗਾ।