ਗੁਰਜੀਤ ਔਜਲਾ ਨੇ ਕੀਤੀ ਸੈਸ਼ਨ ਵਧਾਉਣ ਦੀ ਵਕਾਲਤ, ਕਿਹਾ- ਲੰਬੇ ਸੈਸ਼ਨ ’ਚ ਵਧਦੀ ਹੈ ਸਰਕਾਰੀ ਅਫ਼ਸਰਾਂ ਦੀ ਜਵਾਬਦੇਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀਆਂ ਨੇ ਸੈਸ਼ਨ ਨੂੰ ਲੰਬਾ ਕਰਨ ਦਾ ਮੁੱਦਾ ਵਾਰ-ਵਾਰ ਚੁੱਕਿਆ।

Gurjeet Singh Aujla


ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਵੀ ਵਿਰੋਧੀ ਧਿਰ ਅਤੇ ਸਰਕਾਰ ਵਿਚਾਲੇ ਸਦਨ ਵਿਚ ਕਾਫੀ ਹੰਗਾਮਾ ਹੋਇਆ। ਇਸ ਦੇ ਨਾਲ ਹੀ ਵਿਰੋਧੀਆਂ ਨੇ ਸੈਸ਼ਨ ਨੂੰ ਲੰਬਾ ਕਰਨ ਦਾ ਮੁੱਦਾ ਵਾਰ-ਵਾਰ ਚੁੱਕਿਆ। ਉਹਨਾਂ ਮੰਗ ਕੀਤੀ ਕਿ ਇਜਲਾਸ ਹੋਰ ਲੰਬਾ ਹੋਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਮੁੱਦਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਜਾ ਸਕੇ। ਇਸ ਦੇ ਨਾਲ ਹੀ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਲੰਬੇ ਸੈਸ਼ਨ ਦੀ ਵਕਾਲਤ ਕੀਤੀ ਹੈ।

Tweet

ਉਹਨਾਂ ਟਵੀਟ ਕਰਦਿਆਂ ਕਿਹਾ, “ਭਗਵੰਤ ਮਾਨ ਜੀ ਯਾਦ ਕਰੋ ਬਤੌਰ ਸੰਸਦ ਮੈਂਬਰ ਤੁਸੀਂ ਮੇਰੇ ਨਾਲ ਪੰਜਾਬ ਵਿਧਾਨ ਸਭਾ ਦੇ ਲੰਬੇ ਸੈਸ਼ਨ ਦੀ ਵਕਾਲਤ ਕਰਦੇ ਰਹੇ ਹੋ। ਛੋਟੇ ਸੈਸ਼ਨ ਲਈ ਅਫ਼ਸਰਸ਼ਾਹੀ ਨੂੰ ਦੋਸ਼ ਦਿੰਦੇ ਸੀ ਪਰ CM ਬਣਨ ਤੋਂ ਬਾਅਦ ਤੁਸੀਂ ਵੀ ਅਫ਼ਸਰਸ਼ਾਹੀ ਦੇ ਪ੍ਰਭਾਵ ਹੇਠ ਆ ਕੇ ਦੋ ਦਿਨਾਂ ਤੱਕ ਸੀਮਤ ਰਹਿ ਗਏ। ਲੰਬੇ ਸੈਸ਼ਨ ਵਿਚ ਸਰਕਾਰੀ ਅਫ਼ਸਰਾਂ ਦੀ ਜਵਾਬਦੇਹੀ ਵਧਦੀ ਹੈ”।