ਕਾਰਤਿਕ ਪੋਪਲੀ ਮਾਮਲਾ: ਪਰਿਵਾਰ ਦੇ ਇਲਜ਼ਾਮਾਂ ਨੂੰ ਵਿਜੀਲੈਂਸ ਨੇ ਨਕਾਰਿਆ, 'ਸਾਡੇ ਜਾਣ ਤੋਂ ਬਾਅਦ ਵਾਪਰੀ ਘਟਨਾ' 

ਏਜੰਸੀ

ਖ਼ਬਰਾਂ, ਪੰਜਾਬ

ਕਾਰਤਿਕ ਦੀ ਮਾਂ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਵਿਜੀਲੈਂਸ ਨੇ ਗੋਲੀ ਮਾਰੀ ਹੈ।

File Photo

 

ਮੁਹਾਲੀ - ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤ ਕਾਰਤਿਕ ਪੋਪਲੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸੰਜੇ ਪੋਪਲੀ ਦ ਅੱਜ ਕੋਰਟ ਵਿਚ ਪੇਸ਼ੀ ਵੀ ਸੀ ਤੇ ਅੱਜ ਹੀ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਛਾਪੇਮਾਰੀ ਕਰਨ ਗਈ ਸੀ ਤੇ ਇਸੇ ਛਾਪੇਮਾਰੀ ਦੌਰਾਨ ਉਹਨਾਂ ਦੇ ਘਰ 'ਚੋਂ ਵੱਡੀ ਬਰਾਮਦਗੀ ਹੋਈ ਹੈ। ਇਸੇ ਰੇਡ ਦੌਰਾਨ ਹੀ ਕਾਰਤਿਕ ਪੋਪਲੀ ਨੇ ਅਪਣੇ ਆਪ ਨੂੰ ਗੋਲੀ ਮਾਰੀ ਹੈ ਪਰ ਕਾਰਤਿਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਵਿਜੀਲੈਂਸ ਨੇ ਗੋਲੀ ਮਾਰੀ ਹੈ।

ਪਰਿਵਾਰ ਦੇ ਇਹਨਾਂ ਇਲਜ਼ਾਮਾਂ ਨੂੰ ਵਿਜੀਲੈਂਸ ਦੀ ਟੀਮ ਨੇ ਨਕਾਰਿਆ ਹੈ ਵਿਜੀਲੈਂਸ ਦਾ ਕਹਿਣਾ ਹੈ ਕਿ ਉਹ ਰੇਡ ਕਰ ਕੇ ਤੇ ਬਰਾਮਦਗੀ ਕਰ ਕੇ ਵਾਪਸ ਆ ਗਏ ਸਨ ਇਹ ਘਟਨਾ ਉਹਨਾਂ ਦੇ ਵਾਪਸ ਜਾਣ ਤੋਂ ਬਾਅਦ ਵਾਪਰੀ ਹੈ। ਉਹਨਾਂ ਕਿਹਾ ਕਿ ਰਿਕਵਰੀ ਪੁਆਇੰਟ ਘਰ ਤੋਂ ਬਾਹਰ ਸੀ ਉਹ ਅੰਦਰ ਦਾਖਲ ਨਹੀਂ ਹੋਏ, ਇਕ ਹਿਸਾਬ ਨਾਲ ਵਿਜੀਲੈਂਸ ਨੇ ਪਰਿਵਾਰ ਦੇ ਸਾਰੇ ਇਲਜ਼ਾਮ ਨਕਾਰ ਦਿੱਤੇ ਹਨ। 

ਇਸ ਦੇ ਨਾਲ ਹੀ ਦੱਸ ਦਈਏ ਕਿ ਸੰਜੇ ਪੋਪਲੀ ਦੇ ਘਰੋਂ ਇਕ ਕਿਲੋ ਸੋਨੇ ਦੀਆਂ 9 ਇੱਟਾਂ, 3.16 ਕਿਲੋ ਸੋਨੇ ਦੇ 49 ਬਿਸਕੁਟ ਅਤੇ 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਮਿਲੇ ਹਨ। ਇਸ ਤੋਂ ਇਲਾਵਾ ਇੱਕ ਕਿਲੋ ਚਾਂਦੀ ਦੀਆਂ 3 ਇੱਟਾਂ ਵੀ ਬਰਾਮਦ ਹੋਈਆਂ ਹਨ। 10-10 ਗ੍ਰਾਮ ਦੇ ਚਾਂਦੀ ਦੇ ਸਿੱਕੇ ਵੀ ਬਰਾਮਦ ਕੀਤੇ ਗਏ ਹਨ।
ਇਸ ਦੇ ਨਾਲ ਹੀ 4 ਆਈਫ਼ੋਨ ਅਤੇ 3.50 ਲੱਖ ਰੁਪਏ ਦਾ ਕੈਸ਼ ਵੀ ਬਰਾਮਦ ਕੀਤਾ ਗਿਆ ਹੈ। ਇਹ ਬਰਾਮਦਗੀ ਪੋਪਲੀ ਦੇ ਮਕਾਨ ਨੰਬਰ 520, ਸੈਕਟਰ 11ਬੀ, ਦੇ ਸਟੋਰ ਰੂਮ ਵਿਚ ਪਏ ਕਾਲੇ ਚਮੜੇ ਦੇ ਬੈਗ ਵਿਚੋਂ ਹੋਈ ਹੈ। ਉਸ ਨੂੰ ਲੁਕੋ ਕੇ ਰੱਖਿਆ ਗਿਆ ਸੀ।