ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ 2 ਲੱਖ ਰੁਪਏ ਦੀ ਗ੍ਰਾਂਟ ਅਤੇ ਨਿੱਜੀ ਤੌਰ 'ਤੇ 10 ਹਜ਼ਾਰ ਦਿਤੇ : ਹਰਜੋਤ ਸਿੰਘ ਬੈਂਸ
ਕਿਹਾ, ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਸੂਬੇ ਦਾ ਨੰਬਰ ਇਕ ਹਲਕਾ ਬਣਾਵਾਂਗੇ
ਨੰਗਲ : ਗੁਰੂ ਨਗਰੀ ਦੇ ਵਿਕਾਸ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ। ਮੇਰੇ ਇਹ ਸੁਪਨਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਸੂਬੇ ਦਾ ਨੰਬਰ ਇਕ ਹਲਕਾ ਬਣਾਵਾਂਗੇ, ਪਵਿੱਤਰ ਧਾਰਮਿਕ ਸਥਾਨਾ ਦੇ ਦਰਸ਼ਨਾ ਲਈ ਗੁਰੂ ਨਗਰੀ ਆਉਣ ਵਾਲੇ ਸ਼ਰਧਾਲੂ ਵਧੇਰੇ ਸਮਾਂ ਇਸ ਇਲਾਕੇ ਵਿੱਚ ਬਤੀਤ ਕਰਨ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੇ ਆਰਥਿਕਤਾ ਹੋਰ ਮਜਬੂਤ ਹੋਵੇਗੀ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਅੱਜ ਕਲਾਧਾਰੀ ਗੁਰਦੁਆਰਾ ਸਾਹਿਬ ਬੰਦਲੈਹੜੀ ਦੇ ਸਲਾਨਾ ਸਮਾਗਮ ਵਿਚ ਸ਼ਿਰਕਤ ਕਰਨ ਮੌਕੇ ਸ਼ਰਧਾਲੂਆਂ ਤੇ ਸੰਗਤਾ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਨੂੰ ਜਿਥੇ ਕੁਦਰਤੀ ਤੌਰ ਤੇ ਮਨਮੋਹਕ ਵਾਤਾਵਰਣ ਮਿਲਿਆ ਹੈ, ਉਥੇ ਕਣ ਕਣ ਵਿਚ ਗੁਰੂ ਸਹਿਬਾਨ ਦੀ ਚਰਨ ਛੋਹ ਇਸ ਇਲਾਕੇ ਵਿਚ ਪ੍ਰਮੁੱਖ ਤੇ ਧਾਰਮਿਕ ਸਥਾਨ ਹਨ, ਜਿਨ੍ਹਾਂ ਦੀ ਸੰਸਾਰ ਵਿਚ ਵਿਲੱਖਣ ਪਹਿਚਾਣ ਅਤੇ ਮਾਨਤਾ ਹੈ।
ਸਲਾਨਾ ਧਾਰਮਿਕ ਸਮਾਗਮ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦਾ ਸਰਵਪੱਖੀ ਵਿਕਾਸ ਕਰਨਾਂ ਮੇਰਾ ਸੁਪਨਾ ਹੈ, ਉਨ੍ਹਾਂ ਨੇ ਕਿਹਾ ਕਿ ਅਸੀ ਵਿਕਾਸ ਦੇ ਨਾਮ ਤੇ ਲੋਕਾਂ ਦਾ ਫਤਵਾ ਹਾਸਲ ਕੀਤਾ ਹੈ, ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋ ਪਹਿਲਾ ਲੋਕਾਂ ਨਾਲ ਕੀਤੇ ਹਨ, ਉਹ ਵਾਅਦੇ ਸਾਡੀ ਸਰਕਾਰ ਪੂਰੇ ਕਰ ਰਹੀ ਹੈ। ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, 29 ਹਜ਼ਾਰ ਨੋਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ, ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ, ਟੈਸਟ ਅਤੇ ਦਵਾਈਆਂ ਮੁਫਤ ਮਿਲ ਰਹੇ ਹਨ, ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਸੁਧਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਹਲਕੇ ਦੇ ਵਿਕਾਸ ਲਈ ਵੱਡੇ ਉਪਰਾਲੇ ਕਰ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਤੇ ਮੁਕੇਸ਼ ਅੰਬਾਨੀ ਦੀ ਸੁਨੀਤਾ ਵਿਲੀਅਮਜ਼ ਨਾਲ ਹੋਈ ਅਚਨਚੇਤ ਮੁਲਾਕਾਤ ਦੌਰਾਨ ਲਈ ਸੈਲਫ਼ੀ ਹੋਈ ਵਾਇਰਲ
ਸ੍ਰੀ ਅਨੰਦਪੁਰ ਸਾਹਿਬ ਸੜਕਾਂ ਦਾ ਨਵੀਨੀਕਰਨ, ਜਲ ਸਪਲਾਈ ਲਈ ਪ੍ਰੋਜੈਕਟ, ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾ ਰਹੇ ਹਨ, ਨੌਜਵਾਨਾ ਦਾ ਰੁੱਖ ਖੇਡ ਮੈਦਾਨਾ ਵੱਲ ਕਰ ਦਿਤਾ ਹੈ, ਯੂਥ ਕਲੱਬਾਂ, ਸਮਾਜ ਸੇਵੀ ਸੰਗਠਨਾਂ, ਮਹਿਲਾ ਮੰਡਲਾਂ ਨੂੰ ਗ੍ਰਾਟਾਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਮੌਕੇ 2ਲੱਖ ਰੁਪਏ ਦੀ ਗ੍ਰਾਂਟ ਅਤੇ ਨਿੱਜੀ ਤੌਰ 'ਤੇ 10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਅੱਜ ਇਸ ਸਥਾਨ ਤੇ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ, ਇਸ ਇਲਾਕੇ ਦੀ ਸੇਵਾ ਦਾ ਮੌਕਾ ਵੀ ਇਨ੍ਹਾਂ ਧਾਰਮਿਕ ਸਥਾਨਾ ਤੇ ਸੀਸ ਝੁਕਾ ਕੇ ਹੀ ਮੰਗਿਆ ਸੀ, ਜਿਸ ਨੂੰ ਪ੍ਰਵਾਨ ਕਰਕੇ ਪ੍ਰਮਾਤਮਾ ਨੇ ਉਨ੍ਹਾਂ ਨੂੰ ਬਲ ਬਖ਼ਸ਼ਿਆ ਹੈ।
ਇਸ ਮੌਕੇ ਬੱਗਾ ਬਾਬਾ ਜੀ ਪ੍ਰਧਾਨ ਗੁਰੂ ਘਰ, ਬੂਥ ਇੰਚਾਰਜ ਜੱਗਿਆ ਦੱਤ ਸੈਣੀ, ਸੁਰਜਨ ਸਿੰਘ ਸੈਣੀ, ਹਰਪ੍ਰੀਤ ਬੈਂਸ, ਡਾ.ਮਿੰਟੂ, ਟੋਨੀ, ਗ੍ਰੰਥੀ ਸਾਹਿਬ, ਦਲਜੀਤ ਸੈਣੀ, ਸਰਪੰਚ ਬੰਦਲੈਹੜੀ, ਸਰਪੰਚ ਰਾਏਪੁਰ ਲੋਅਰ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ, ਪੱਮੂ ਢਿੱਲੋ, ਬੱਬੂ ਖਾਨ, ਕਾਕੂ ਰਾਏਪੁਰ, ਸੇਖੋ ਰਾਏਪੁਰ ਰਿੰਕੂ ਜਾਂਦਲਾ, ਵਿਕਾਸ ਭਾਲੋਵਾਲ, ਮਨੂੰ ਪੂਰਰੀ, ਨਿਤਿਨ ਬਾਸੋਵਾਲ, ਰਵਿੰਦਰ ਬਿੰਦੀ ਰਾਏਪੁਰ ਆਦਿ ਹਾਜ਼ਰ ਸਨ।