'ਆਪ' MLA ਦਾ ਚੈਲੰਜ, ''ਸੁਖਬੀਰ ਬਾਦਲ ਪੂਰਨ ਸਿੱਖ ਹਨ ਤਾਂ ਜਪੁਜੀ ਸਾਹਿਬ ਦੀਆਂ 5 ਪੌੜੀਆਂ ਸੁਣਾਉਣ''
ਸੁਖਬੀਰ ਬਾਦਲ ਵੀ ਆਪਣੀ ਮਰਜ਼ੀ ਮੁਤਾਬਕ ਸ੍ਰੀ ਸਾਹਿਬ ਪਹਿਨਦੇ ਹਨ।
ਚੰਡੀਗੜ੍ਹ - ਅੱਜ ਹਲਕਾ ਪਾਇਲ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦਿੱਤੀ ਹੈ। ਗਿਆਸਪੁਰਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ। ਵੋਟਾਂ ਦੀ ਰਾਜਨੀਤੀ ਵਿਚ ਸੁਖਬੀਰ ਬਾਦਲ ਆਪਣਾ ਰੂਪ ਬਦਲਦੇ ਹਨ। ਪਹਿਲਾਂ ਦਾੜ੍ਹੀ ਬੰਨ੍ਹ ਕੇ ਰੱਖੀ ਜਾਂਦੀ ਸੀ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਦੇ ਮਕਸਦ ਨਾਲ ਦਾੜ੍ਹੀ ਖੋਲ੍ਹ ਦਿੱਤੀ ਗਈ ਹੈ।
ਸੁਖਬੀਰ ਬਾਦਲ ਵੀ ਆਪਣੀ ਮਰਜ਼ੀ ਮੁਤਾਬਕ ਸ੍ਰੀ ਸਾਹਿਬ ਪਹਿਨਦੇ ਹਨ। ਜੇਕਰ ਸੱਚਮੁੱਚ ਸੁਖਬੀਰ ਬਾਦਲ ਪੂਰਨ ਸਿੱਖ ਹਨ ਤਾਂ ਜਪੁਜੀ ਸਾਹਿਬ ਦੀਆਂ 5 ਪਉੜੀਆਂ ਦਾ ਪਾਠ ਸੁਣਾਉਣ। ਸੁਖਬੀਰ ਬਾਦਲ ਕੁਝ ਕਾਲਾ ਪੀਲਾ ਵੀ ਖਾਂਦੇ ਹਨ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅੱਜ ਸਿੱਖੀ ਖ਼ਤਰੇ ਵਿਚ ਹੈ। ਸੁਖਬੀਰ ਬਾਦਲ ਐਂਡ ਕੰਪਨੀ ਖਤਰੇ 'ਚ ਹੈ। ਇਸੇ ਲਈ ਅਕਾਲੀ ਦਲ ਸੀਐੱਮ ਦੇ ਦਾੜ੍ਹੀ ਵਾਲੇ ਮਾਮਲੇ ਨੂੰ ਬੇਲੋੜਾ ਭੰਡ ਰਿਹਾ ਹੈ। ਕਿਸੇ ਵੀ ਸਿੱਖ ਨੇ ਮੁੱਖ ਮੰਤਰੀ ਦੀ ਟਿੱਪਣੀ ਨੂੰ ਗਲਤ ਨਹੀਂ ਕਿਹਾ।
ਇਸ ਦੇ ਨਾਲ ਹੀ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ।
ਉਹਨਾਂ ਨੇ ਕਿਹਾ ਸੁਖਬੀਰ ਬਾਦਲ ਦੇ ਪੈਰਾਂ ਵਿਚ ਬੈਠ ਕੇ ਖੁਸ਼ੀਆਂ ਲੈਣ ਵਾਲੇ ਜਥੇਦਾਰ ਬਣਾਏ ਜਾਂਦੇ ਹਨ। ਕੱਲ੍ਹ ਨੂੰ ਵਲਟੋਹਾ ਦੀ ਪਰਚੀ ਵੀ ਜੇਬ ਵਿਚੋਂ ਨਿਕਲ ਸਕਦੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ।