Jalandhar News : ਸਵਾਰੀਆਂ ਨਾਲ ਭਰੇ ਆਟੋ ਤੇ ਕਾਰ ਵਿਚਾਲੇ ਟੱਕਰ, 3 ਦੀ ਮੌਤ 4 ਜ਼ਖ਼ਮੀ
Jalandhar News : ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਹਸਪਤਾਲ ਰੈਫ਼ਰ ਕੀਤਾ
Jalandhar News in Punjabi : ਜਲੰਧਰ ਦੇਹਾਤ ਦੇ ਫਿਲੌਰ ਦੇ ਨਜ਼ਦੀਕ ਪਿੰਡ ਬੁਰਜ ਪੁਖਤਾ ਵਿਖੇ ਆਟੋ ਅਤੇ ਕਾਰ ’ਚ ਹੋਈ ਟੱਕਰ ’ਚ 3 ਵਿਅਕਤੀਆਂ ਦੀ ਮੌਤ, 3 ਜ਼ਖ਼ਮੀ ਅਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰਿਆ ਆਟੋ ਜੋ ਕਿ ਝੰਡੀ ਪੀਰ ਕਡਿਆਣਾ ਤੋਂ ਫਿਲੌਰ ਵੱਲ ਨੂੰ ਆ ਰਿਹਾ ਸੀ ਤਾਂ ਫਿਲੌਰ ਨੇੜੇ ਪਿੰਡ ਬੁਰਜ ਪੁਖਤਾ ਛਿਛੌਵਾਲ ਵਿਖੇ ਇੱਕ ਕਾਰ ਨਾਲ ਟੱਕਰ ਹੋ ਗਈ। ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ’ਚ ਸਵਾਰ ਰਾਣੀ, ਸੁਨੀਤਾ ਅਤੇ ਮਨਜੀਤ ਸਿੰਘ ਵਾਸੀ ਝੰਡੀ ਪੀਰ ਕੰਡਿਆਣਾ ਦੀ ਮੌਕੇ ’ਤੇ ਮੌਤ ਹੋ ਗਈ ।
ਹਾਦਸੇ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਪਛਾਣ ਨਿਰਮਲ, ਅਮਰ ਚੰਦ, ਮੁਖਤਿਆਰ ਅਤੇ ਇੱਕ ਬੱਚੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਡਾਕਟਰ ਨੀਰਜ ਸੋਢੀ ਨੇ ਕਿਹਾ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ, ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਮੌਕੇ ਸਮਾਜ ਸੇਵੀ ਮਤਵਿੰਦਰ ਸਿੰਘ ਸੋਨੂੰ ਮਾਲਕ ਬੇਕਰੀ ਵਾਲੇ ਨੇ ਕਿਹਾ ਕਿ ਹਾਦਸਾ ਹੋਣ ਉਪਰੰਤ ਇੱਕ ਗੱਲ ਸ਼ਰਮਸਾਰ ਕਰਨ ਵਾਲੀ ਦਿਖਾਈ ਦਿੱਤੀ ਕਿ ਲੋਕ ਹਾਦਸਾ ਹੋਣ ਉਪਰੰਤ ਹਾਦਸੇ ਦੀ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਵੀ ਜ਼ਖ਼ਮੀਆਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਤੁਹਾਡੀ ਥੋੜੀ ਮਦਦ ਕਰਨ ਨਾਲ ਕਿਸੇ ਦੀ ਜਾਨ ਬਚਦੀ ਹੈ ਤਾਂ ਸਾਨੂੰ ਮਦਦ ਕਰਨੀ ਚਾਹੀਦੀ ਹੈ।
(For more news apart from collision between auto and car full of passengers , 3 dead, 4 injured News in Punjabi, stay tuned to Rozana Spokesman)