Bikram Majithia ਦੀ ਗ੍ਰਿਫ਼ਤਾਰੀ ਉੱਤੇ ਵੱਖ-ਵੱਖ ਸਿਆਸੀ ਲੀਡਰਾਂ ਦੀਆਂ ਪ੍ਰਤੀਕਿਰਿਆ
ਨਸ਼ਾ ਤਸਕਰ ਜਗਦੀਸ਼ ਭੋਲਾ ਨੇ ਅਦਾਲਤ ਵਿੱਚ ਮਜੀਠੀਆ ਖਿਲਾਫ਼ ਬਿਆਨ ਦਿੱਤਾ ਸੀ - ਕੁਲਦੀਪ ਧਾਲੀਵਾਲ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਵੱਲੋਂ ਬਿਕਰਮ ਮਜੀਠੀਆ ਉੱਤੇ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਵਿੱਚ ਦਰਜ 2021 ਦੀ ਐਫਆਈਆਰ ਨੰਬਰ 02 ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਕੀਤੀ ਗਈ ਜਾਂਚ ਵਿੱਚ ਬਿਕਰਮ ਸਿੰਘ ਮਜੀਠੀਆ ਦੁਆਰਾ ਸਹਾਇਤਾ ਪ੍ਰਾਪਤ ਡਰੱਗ ਮਨੀ ਦੀ ਵੱਡੇ ਪੱਧਰ 'ਤੇ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ, ਜਿਸ ਤੋਂ ਬਾਅਦ ਗ੍ਰਿਫ਼ਾਤਾਰੀ ਕੀਤੀ ਗਈ।
ਵਿਧਾਇਕ ਗਨੀਵ ਕੌਰ ਨੇ ਕੀਤਾ ਇਤਰਾਜ਼
ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਵਿਜੀਲੈਸ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਉਨਾਂ ਨੇ ਕਿਹਾ ਹੈ ਕਿ ਸਾਡੇ ਘਰ ਬਿਨਾਂ ਸਰਚ ਵਾਰੰਟ ਛਾਪੇਮਾਰੀ ਕੀਤੀ ਹੈ ਅਤੇ ਮੇਰੇ ਨਾਲ ਕਿਸੇ ਅਧਿਕਾਰੀ ਨੇ ਗੱਲ ਨਹੀਂ ਕੀਤੀ। ਵਿਜੀਲੈਂਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਸਾਡੇ ਨਿੱਜੀ ਘਰ ਵਿੱਚ ਬਿਨਾਂ ਕਾਰਨ ਛਾਪੇਮਾਰੀ ਕੀਤੀ ਹੈ।
ਵਿਰੋਧੀ ਧਿਰ ਆਗੂ ਬਾਜਵਾ ਨੇ ਕੀਤੀ ਨਿੰਦਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮਹਿਲਾ ਵਿਧਾਇਕ ਦੇ ਘਰ ਬਿਨਾਂ ਸਰਚ ਵਾਰੰਟ ਪਹੁੰਚੇ ਅਤੇ ਕਿਸੇ ਦੇ ਬੈੱਡਰੂਮ ਤੱਕ ਜਾਣਾ ਸਰਾਸਰ ਗਲਤ ਹੈ। ਬਾਜਵਾ ਨੇ ਕਿਹਾ ਹੈ ਕਿ ਲੋਕਤੰਤਰੀ ਸਿਧਾਂਤਾਂ ਦੀ ਉਲੰਘਣਾ ਹੈ। ਉਨਾਂ ਨੇ ਕਿਹਾ ਹੈਕਿ ਸਪੀਕਰ ਕੁਲਤਾਰ ਸੰਧਵਾਂ ਨੂੰ ਬੇਨਤੀ ਕਰਦਾ ਹਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਤਰੀਕੇ ਬਦਲੋ।
ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਬੋਲੇ ਰਵਨੀਤ ਸਿੰਘ ਬਿੱਟੂ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਹ ਸਭ ਡਰਾਮਾ ਹੈ, ਸਾਢੇ 3 ਸਾਲ ਵਿਚ ਕੀ ਕੀਤਾ? ਉਨ੍ਹਾਂ ਨੇ ਕਿਹਾ ਹੈ ਕਿ ਡਰਾਮਾ ਰਚਣ ਲਈ ਅਜਿਹੀ ਕਾਰਵਾਈ ਕੀਤੀ ਹਈ। ਆਮ ਆਦਮੀ ਪਾਰਟੀ ਤੋਂ ਜਵਾਬ ਮੰਗਦਾ ਹਾਂ ਕਿ ਤੁਸੀਂ ਕਿਉਂ ਅੱਜ ਮਜੀਠੀਆ ਦੇ ਖਿਲਾਫ਼ ਸਬੂਤ ਪੇਸ਼ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਹੈ ਕਿ ਸਪੋਕਸਪਰਸਨ ਜੋਂ ਬੋਲਣਗੇ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਤੁਹਾਡੇ ਕੋਲ ਕੋਈ ਠੋਸ ਸਬੂਤ ਨਹੀਂ ਹੈ ਅਤੇ ਵਿਜੀਲੈਂਸ ਦੁਆਰਾ ਕਈ ਵਾਰੀ ਪੁੱਛਗਿੱਛ ਕੀਤੀ ਗਈ ਪਰ ਕੁਝ ਨਹੀਂ ਮਿਲਿਆ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮਈ ਵਿੱਚ ਤਿੰਨ ਅਧਿਕਾਰੀ ਮੁਅੱਤਲ ਕੀਤੇ ਤੇ ਹੁਣ ਬਹਾਲ ਕਰ ਕੇ ਅਫਸਰਾਂ ਨੂੰ ਵਰਤਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 2027 ਤੋਂ ਬਾਅਦ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਉਨ੍ਹਾਂ ਨੇ ਕਿਹਾ ਹੈ ਕਿ ਇਹੀ ਅਧਿਕਾਰੀ ਉਦੋਂ ਫੜਨਗੇ ਜਦੋਂ ਇਹ ਸੀਐੱਮ ਨਹੀਂ ਰਹਿਣਗੇ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ
ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਰਵਾਈ ਵਿੱਚ ਆਮ ਆਦਮੀ ਪਾਰਟੀ ਦਾ ਨਿੱਜੀ ਫਾਇਦਾ ਹੈ। ਜਾਖੜ ਨੇ ਕਿਹਾ ਹੈ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਅਤੇ ਸ਼ਰਾਬ ਮਾਫ਼ੀਆ, ਲੈਂਡ ਮਾਫ਼ੀਆ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਸਾਂਸਦ ਮੈਂਬਰ ਚਰਨਜੀਤ ਚੰਨੀ ਨੇ ਪੰਜਾਬ ਸਰਕਾਰ ਦਾ ਕੀਤਾ ਵਿਰੋਧ
ਸਾਂਸਦ ਮੈਂਬਰ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਮੇਰਾ ਮਜੀਠੀਆ ਨਾਲ ਵਿਚਾਰਧਾਰਕ ਵਿਰੋਧ ਹੈ ਪਰ ਜਿਹੜੀ ਕਾਰਵਾਈ ਕੀਤੀ ਗਈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਕੁਝ ਹੋਰ ਨਹੀ ਹੈ। ਜਿਹੜਾ ਪਹਿਲਾਂ ਪਰਚਾ ਕੀਤਾ ਉਸ ਉੱਤੇ ਕਾਰਵਾਈ ਨਹੀਂ ਕੀਤੀ ਤੇ ਹੁਣ ਨਵਾਂ ਪਰਚਾ ਕੀਤਾ। ਉਨਾਂ ਨੇ ਕਿਹਾ ਹੈ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਦਾ ਹੈ। ਕਿਸੇ ਦੇ ਘਰ ਜਾ ਕੇ ਉਸਦੀ ਔਰਤ ਨੂੰ ਜਲੀਲ ਕਰਨਾ ਇਹ ਸਰਾਸਰ ਗਲਤ ਹੈ। ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਉੱਤੇ ਕਾਰਵਾਈ ਕਰਦੇ ਹਨ। ਪੰਜਾਬ ਦੀ ਉਭਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।
ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਨਸ਼ਾ ਤਸਕਰ ਜਗਦੀਸ਼ ਭੋਲਾ ਨੇ ਅਦਾਲਤ ਵਿੱਚ ਮਜੀਠੀਆ ਖਿਲਾਫ਼ ਬਿਆਨ ਦਿੱਤਾ ਸੀ ਪਰ ਇੰਨਾਂ ਉੱਤੇ ਸਮਕਾਲੀ ਸਰਕਾਰ ਨੇ ਕੋਈ ਕਾਰਵਾਈ ਨਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਤਸਕਰਾਂ ਖਿਲਾਫ਼ ਕਾਰਵਾਈ ਕਰ ਰਹੇ ਹਾਂ।ਮੰਤਰੀ ਧਾਲੀਵਾਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰ ਗਏ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਤਸਕਰਾਂ ਨੂੰ ਖਤਮ ਕਰਨ ਲਈ ਵਾਆਦਾ ਕੀਤਾ ਸੀ ਪਰ ਮਜੀਠੀਆ ਉੱਤੇ ਕੋਈ ਕਾਰਵਾਈ ਨਹੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਨਸ਼ਾ ਖ਼ਤਮ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਚਾਚਾ ਤੇ ਮਜੀਠੀਆ ਭਤੀਜਾ ਬਣ ਗਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਖਤਮ ਕਰ ਕੇ ਰਹਾਂਗੇ।
ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਬੋਲੇ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਨਸ਼ੇ 'ਚ ਸ਼ਾਮਲ ਹਰ ਇੱਕ 'ਤੇ ਕਾਰਵਾਈ ਕਰਾਂਗਾ। ਕਿਸੇ ਨੂੰ ਵੀ ਬਖ਼ਸ਼ਾਂਗੇ ਨਹੀਂ।ਮੰਤਰੀ ਸਰਕਾਰੀ ਗੱਡੀਆਂ 'ਚ ਨਸ਼ਾ ਕਰਦੇ ਰਹੇ। ਉਨ੍ਹਾਂ ਕਿਹਾ ਹੈ ਕਿ ਸਰਕਾਰੀ ਗੱਡੀਆਂ 'ਚ ਨਸ਼ਾ ਸਪਲਾਈ ਕੀਤਾ ਗਿਆ।
ਮਜੀਠੀਆ 'ਤੇ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਤੰਜ਼
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਦੌਰਾਨ ਹੀ ਨਸ਼ਾ ਪੰਜਾਬ ਵਿੱਚ ਫੈਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਜੀਠੀਆ ਦੀਆਂ ਗੱਡੀਆਂ ਵਿਚ ਨਸ਼ਾ ਆਉਂਦਾ ਸੀ ਉਸ ਸਮੇਂ ਕੋਈ ਰੋਕ ਨਹੀਂ ਸੀ। ਉਨਾਂ ਕਿਹਾ ਹੈ ਕਿ ਡਰੱਗ ਨਾਲ ਪੰਜਾਬ ਵਿੱਚ ਤਬਾਹੀ ਮਚਾਈ ਹੈ।