Bikram Majithia ਦੀ ਗ੍ਰਿਫ਼ਤਾਰੀ ਉੱਤੇ ਬੋਲੇ ਕੇਂਦਰੀ ਰਾਜ ਮੰਤਰੀ Ravneet Bittu
ਮਜੀਠੀਆ ਖਿਲਾਫ਼ ਸਬੂਤ ਨਾ ਹੋਣ ਕਰਕੇ ਪਹਿਲਾਂ ਵੀ ਕੋਰਟ ਤੋਂ ਰਾਹਤ ਮਿਲੀ- ਬਿੱਟੂ
ਨਵੀਂ ਦਿੱਲੀ: ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਾਰਾ ਡਰਾਮਾ ਹੈ। ਸਾਢੇ ਤਿੰਨ ਸਾਲ ਹੋ ਗਏ ਤੇ ਕਈ ਸਿੱਟ ਬਣੀਆਂ ਤੇ ਕਈ ਡੀਜੀਪੀ ਬਦਲ ਗਏ ਪਰ ਕੋਰਟ ਜ਼ਮਾਨਤ ਦੇ ਦਿੰਦਾ ਹੈ। ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸੀ।
ਬਿੱਟੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਤੋਂ ਜਵਾਬ ਮੰਗਦਾ ਹਾਂ ਕਿ ਤੁਸੀਂ ਕਿਉਂ ਅੱਜ ਮਜੀਠੀਆ ਦੇ ਖਿਲਾਫ਼ ਸਬੂਤ ਪੇਸ਼ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਹੈ ਕਿ ਸਪੋਕਸਪਰਸਨ ਜੋਂ ਬੋਲਣਗੇ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਤੁਹਾਡੇ ਕੋਲ ਕੋਈ ਠੋਸ ਸਬੂਤ ਨਹੀਂ ਹੈ ਅਤੇ ਵਿਜੀਲੈਂਸ ਦੁਆਰਾ ਕਈ ਵਾਰੀ ਪੁੱਛਗਿੱਛ ਕੀਤੀ ਗਈ ਪਰ ਕੁਝ ਨਹੀਂ ਮਿਲਿਆ।
ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮਈ ਵਿੱਚ ਤਿੰਨ ਅਧਿਕਾਰੀ ਮੁਅੱਤਲ ਕੀਤੇ ਤੇ ਹੁਣ ਬਹਾਲ ਕਰ ਕੇ ਅਫਸਰਾਂ ਨੂੰ ਵਰਤਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 2027 ਤੋਂ ਬਾਅਦ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਉਨ੍ਹਾਂ ਨੇ ਕਿਹਾ ਹੈ ਕਿ ਇਹੀ ਅਧਿਕਾਰੀ ਉਦੋਂ ਫੜਨਗੇ ਜਦੋਂ ਇਹ ਸੀਐੱਮ ਨਹੀਂ ਰਹਿਣਗੇ।
ਬਿੱਟੂ ਨੇ ਕਿਹਾ ਹੈ ਕਿ ਸਰਕਾਰੀ ਅਧਿਕਾਰੀ ਕੀ ਕਰਨਗੇ ਉਹ ਤਾਂ ਸਿਰਫ਼ ਮੁਲਾਜ਼ਮ ਹਨ। ਬਿੱਟੂ ਨੇ ਕਿਹਾ ਹੈ ਕਿ ਪਹਿਲਾਂ ਅਧਿਕਾਰੀ ਨਿਰਪੱਖ ਜਾਂਚ ਕਰਦੇ ਸਨ ਪਰ ਹੁਣ ਸਰਕਾਰ ਆਪਣਾ ਪੱਖ ਪੂਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਵਰਤਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਐਕਸ਼ਨ ਨਾਲ ਦੋਸ਼ ਨਹੀ ਸਗੋਂ ਉਸ ਦੁੱਧ ਧੋਤਾ ਕਰ ਰਹੇ ਹੋ।ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਐਂਮਰਜੈਂਸੀ ਵਰਗੇ ਪੰਜਾਬ ਦੇ ਹਾਲਾਤ ਬਣ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚੰਗੀ ਸਿਆਸਤ ਕਰਨੀ ਚਾਹੀਦੀ ਹੈ।