ਬੀ.ਐਸ.ਸੀ. ਪੰਜਵਾਂ ਸਮੈਸਟਰ ਦੇ ਨਤੀਜੇ 'ਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਛਾਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ. (ਨਾਨ-ਮੈਡੀਕਲ/ਕੰਪਿਊਟਰ ਸਾਇੰਸ) ਪੰਜਵਾਂ ਸਮੈਸਟਰ ਦੇ ਨਤੀਜਿਆਂ ਵਿਚ ਵੀ ਬਾਬਾ ਫ਼ਰੀਦ...

Toppers

ਬਠਿੰਡਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ. (ਨਾਨ-ਮੈਡੀਕਲ/ਕੰਪਿਊਟਰ ਸਾਇੰਸ) ਪੰਜਵਾਂ ਸਮੈਸਟਰ ਦੇ ਨਤੀਜਿਆਂ ਵਿਚ ਵੀ ਬਾਬਾ ਫ਼ਰੀਦ ਕਾਲਜ ਦੇ 6 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵਧੇਰੇ ਅਤੇ 22 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।

ਬੀ.ਐਸ.ਸੀ. (ਨਾਨ-ਮੈਡੀਕਲ/ਕੰਪਿਊਟਰ ਸਾਇੰਸ) ਪੰਜਵਾਂ ਸਮੈਸਟਰ (ਸੈਸ਼ਨ 2015-18) ਦੇ ਨਤੀਜੇ ਅਨੁਸਾਰ ਵਿਦਿਆਰਥਣ ਹਰਮਨਦੀਪ ਕੌਰ ਨੇ 91.8 ਫੀਸਦੀ ਅੰਕ ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਅਤੇ ਹਰਮੀਤ ਕੌਰ ਨੇ 89.2 ਫੀਸਦੀ ਅੰਕਾਂ ਨਾਲ ਕਾਲਜ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜਦੋ ਕਿ ਲਵਪ੍ਰੀਤ ਕੌਰ ਨੇ 87.8 ਫੀਸਦੀ ਅੰਕ ਅਤੇ ਚਰਨਜੀਤ ਕੌਰ ਨੇ 87.6 ਫੀਸਦੀ ਅੰਕ ਹਾਸਲ ਕਰਕੇ ਕਾਲਜ ਵਿਚੋਂ ਕ੍ਰਮਵਾਰ ਤੀਸਰਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ।

ਇਸੇ ਤਰ੍ਹਾਂ ਰਾਜਵੀਰ ਕੌਰ ਨੇ 87.2 ਫ਼ੀਸਦੀ ਅੰਕਾਂ ਨਾਲ ਕਾਲਜ ਵਿਚੋਂ ਪੰਜਵੇਂ ਸਥਾਨ 'ਤੇ ਅਤੇ ਪਲਵਿੰਦਰ ਕੌਰ 85.6 ਫ਼ੀਸਦੀ ਅੰਕਾਂ ਨਾਲ ਛੇਵੇਂ ਸਥਾਨ 'ਤੇ ਰਹੀ। ਇਸ ਨਤੀਜੇ ਅਨੁਸਾਰ 80 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਗੁਰਪ੍ਰੀਤ ਕੌਰ (84.5%), ਜਿੰਮੀ ਗੋਇਲ (84%) , ਸ਼ਮਿੰਦਰ ਕੌਰ (84%), ਲਵਪ੍ਰੀਤ ਕੌਰ (83.8%), ਨਵਨੀਤ ਕੌਰ (83.6%), ਰੀਆ ਰਾਣੀ ( 83.4%), ਖੁਸ਼ਪ੍ਰੀਤ ਕੌਰ (84%), ਰਮਨਦੀਪ ਕੌਰ (82.9%), ਅਰਸ਼ਦੀਪ ਕੌਰ (82.4%),

ਮਨਦੀਪ ਕੌਰ (82%), ਲਵਪ੍ਰੀਤ ਸਿੰਘ (81.8%), ਕਿਰਨਜੀਤ ਕੌਰ (81%), ਜਿਓਤੀ ਰਾਣੀ (80.8% ), ਮਨਪ੍ਰੀਤ ਕੌਰ (80%), ਸੰਦੀਪ ਕੌਰ (80%) ਅਤੇ ਸੁਮਨਪ੍ਰੀਤ ਕੌਰ (80%) ਆਦਿ ਸ਼ਾਮਲ ਹਨ। ਬਾਬਾ ਫ਼ਰੀਦ ਗਰੁਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਹੋਣਹਾਰ ਵਿਦਿਆਰਥੀਆਂ, ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਹਨਾਂ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿਤੀ। ਉਹਨਾਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਚੰਗੇ ਭਵਿਖ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿਤੀਆਂ।