ਭਾਜਪਾ ਸਾਂਸਦ ਵਲੋਂ ਲੇਖੀ ਦੇ ਬਿਆਨ ਦਾ ਸਮਰਥਨ, ‘ਧਰਨੇ ’ਤੇ ਕਿਸਾਨ ਨਹੀਂ ਨਸ਼ਈ ਤੇ ਮਵਾਲੀ ਬੈਠੇ ਨੇ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਹੜੇ ਕਿਸਾਨ ਸਨ, ਉਹ ਵਾਪਸ ਪਿੰਡ ਚਲੇ ਗਏ ਹਨ। ਜੋ ਧਰਨੇ ’ਤੇ ਬੈਠੇ ਹਨ ਉਹ ਨਸ਼ਈ ਅਤੇ ਮਵਾਲੀ ਹਨ।

Ram Chander Jangra

ਚੰਡੀਗੜ੍ਹ : ਹਰਿਆਣਾ ਦੇ ਗੋਹਾਨਾ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿਚ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ। ਜਾਂਗੜਾ ਨੇ ਕਿਹਾ, ‘‘ਜਿਹੜੇ ਲੋਕ ਧਰਨੇ ’ਤੇ ਬੈਠੇ ਹਨ, ਉਹ ਨਸੇੜੀ ਅਤੇ ਮਵਾਲੀ ਹਨ।’’ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਨ, ਉਹ ਵਾਪਸ ਪਿੰਡ ਚਲੇ ਗਏ ਹਨ। ਜੋ ਧਰਨੇ ’ਤੇ ਬੈਠੇ ਹਨ ਉਹ ਨਸ਼ਈ ਅਤੇ ਮਵਾਲੀ ਹਨ।

ਇਹ ਕਾਂਗਰਸ ਦੀ ਸੋਚੀ ਸਮਝੀ ਸਾਜ਼ਸ਼ ਹੈ ਅਤੇ ਇਕ ਕਾਂਗਰਸੀ ਆਗੂ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ। ਇਹ ਵੀ ਕਾਂਗਰਸ ਦੇ ਹੱਥੋਂ ਨਿਕਲ ਗਿਆ ਅਤੇ ਹੁਣ ਇਹ ਕਮਿਊਨਿਸਟਾਂ ਦੇ ਹੱਥ ਵਿਚ ਹੈ। ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵੇਂ ਨਿਯੁਕਤ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਬਾਰੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਜੋ ਵੀ ਚੱਲ ਰਿਹਾ ਹੈ, ਉਸ ਦਾ ਹਰਿਆਣਾ ਵਿਚ ਕੋਈ ਅਸਰ ਨਹੀਂ ਹੋਏਗਾ।

ਉਨ੍ਹਾਂ ਕਿਹਾ ਕਿ ਸੰਸਦ ਵਿਚ ਲੋਕਾਂ ਦੇ ਭਲੇ ਲਈ ਕੰਮ ਹੁੰਦੇ ਹਨ। ਪਰ ਵਿਰੋਧੀ ਧਿਰਾਂ ਵਲੋਂ ਸੰਸਦ ਦੀ ਕਾਰਵਾਈ ਰੋਕੀ ਜਾ ਰਹੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿਚ ਜੋ ਹੋਇਆ, ਉਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ। ਪਰ ਨਵਜੋਤ ਸਿੱਧੂ ਨੇ ਅਪਣੇ ਸਹੁੰ ਚੁੱਕ ਸਮਾਰੋਹ ਵਿਚ ਸਾਰਿਆਂ ਦੇ ਪੈਰ ਛੂਹ ਲਏ ਪਰ ਮੁੱਖ ਮੰਤਰੀ ਦੇ ਨਹੀਂ।