ਹਰਿਆਣਾ ਸਰਕਾਰ ਨੇ ਅਪਣੇ ਕਾਮਿਆਂ ਨੂੰ ਦਿਤਾ ਤੋਹਫ਼ਾ
ਹਰਿਆਣਾ ਸਰਕਾਰ ਨੇ ਅਪਣੇ ਕਾਮਿਆਂ ਨੂੰ ਦਿਤਾ ਤੋਹਫ਼ਾ
image
ਮਹਿੰਗਾਈ ਭੱਤਾ 28 ਫ਼ੀ ਸਦੀ ਵਧਾਇਆ
ਚੰਡੀਗੜ੍ਹ, 24 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਨਿਚਰਵਾਰ ਨੂੰ ਸੂਬਾ ਸਰਕਾਰ ਦੇ ਕਾਮਿਆਂ ਦਾ ਮਹਿੰਗਾਈ ਭੱਤਾ 17 ਫ਼ੀ ਸਦੀ ਤੋਂ ਵਧਾ ਕੇ 28 ਫ਼ੀ ਸਦੀ ਕਰਨ ਦਾ ਐਲਾਨ ਕੀਤਾ | ਬੁਲਾਰੇ ਨੇ ਦਸਿਆ ਕਿ ਮਹਿੰਗਾਈ ਭੱਤੇ ਵਿਚ ਵਾਧਾ ਇਕ ਜੁਲਾਈ ਤੋਂ ਪ੍ਰਭਾਵੀ ਹੋਵੇਗਾ | ਉਨ੍ਹਾਂ ਦਸਿਆ ਕਿ ਵਧੇ ਹੋਏ ਮਹਿੰਗਾਈ ਭੱਤੇ 'ਚ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਨੂੰ ਪੈਂਡਿੰਗ ਮਹਿੰਗਾਈ ਭੱਤੇ ਦਾ ਵਾਧਾ ਵੀ ਸ਼ਾਮਲ ਹੈ | ਬੁਲਾਰੇ ਮੁਤਾਬਕ ਇਸ ਫ਼ੈਸਲੇ ਨਾਲ ਸੂਬੇ ਦੇ 2.85 ਲੱਖ ਸਰਕਾਰੀ ਕਾਮਿਆਂ ਅਤੇ 2.62 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ | ਉੱਥੇ ਹੀ ਇਸ ਨਾਲ ਰਾਜ ਫ਼ੰਡ 'ਤੇ ਹਰ ਮਹੀਨੇ 210 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ | ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਕਾਮਿਆਂ ਅਤੇ ਪੈਨਸ਼ਨਰਾਂ ਨੂੰ ਦਿਤੇ ਜਾਣ ਵਾਲਾ ਮਹਿੰਗਾਈ ਭੱਤਾ ਮੋਦੀ ਸਰਕਾਰ ਵਲੋਂ ਵਧਾਇਆ ਗਿਆ ਸੀ | (ਏਜੰਸੀ)