ਹਿਮਾਚਲ ਘੁੰਮਣ ਗਏ ਲੋਕਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਖੱਡ 'ਚ ਡਿੱਗੀ ਜੀਪ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰਨ ਵਾਲੇ ਤਿੰਨੋਂ ਮ੍ਰਿਤਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ।

PHOTO

 

ਗੁਰਦਾਸਪੁਰ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ 'ਚ  ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਜੀਪ  ਖੱਡ ਵਿਚ ਡਿੱਗ ਗਈ। ਜਿਸ ਕਾਰਨ ਪੰਜਾਬ ਦੇ ਤਿੰਨ ਲੋਕਾਂ ਸਮੇਤ ਪੰਜ ਦੀ ਮੌਤ ਹੋ ਗਈ। ਜਿਨ੍ਹਾਂ 'ਚੋਂ ਤਿੰਨ ਲੋਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ।

ਹਾਦਸੇ ਵਿੱਚ ਮਰਨ ਵਾਲਾ ਰਾਜੀਵ ਸ਼ਰਮਾ ਪੁੱਤਰ ਓਮ ਪ੍ਰਕਾਸ਼ ਇੱਕ ਫਾਈਨਾਂਸ ਕੰਪਨੀ ਵਿੱਚ ਸਰਵੇਅਰ ਵਜੋਂ ਕੰਮ ਕਰਦਾ ਸੀ। ਇਸ ਤੋਂ ਇਲਾਵਾ ਮਨਮੋਹਨ ਸਾਰੰਗਲ ਜੋ ਦੀਨਾਨਗਰ ਦੀ ਰਹਿਣ ਵਾਲਾ ਸੀ, ਲੋਕ ਨਿਰਮਾਣ ਵਿਭਾਗ ਵਿੱਚ ਐਕਸੀਅਨ ਸੀ। ਉਹ ਪਠਾਨਕੋਟ ਵਿੱਚ ਤਾਇਨਾਤ ਸੀ। ਤੀਜਾ ਵਿਅਕਤੀ ਅਮਰਜੀਤ ਸਿੰਘ ਐਨਆਰਆਈ ਸੀ ਜੋ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਏ ਸੀ। ਉਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਪਿੰਡ ਪੁੱਜਣਗੀਆਂ।