ਭਗਤ ਸਿੰਘ ਇੱਕ ਨਾਸਤਿਕ ਸੋਚ ਵਾਲਾ ਇਨਸਾਨ ਸੀ, ਸਿੱਖ ਅਜਾਇਬ ਘਰ 'ਚੋਂ ਹਟਾਈ ਜਾਵੇ ਤਸਵੀਰ - ਇਮਾਨ ਮਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

MP ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ SGPC ਨੂੰ ਲਿਖੀ ਚਿੱਠੀ

Bhagat Singh was an atheistic minded person, the picture should be removed from the Sikh Museum - Hon

ਅੰਮ੍ਰਿਤਸਰ : ਹਾਲ ਹੀ 'ਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ 'ਅੱਤਵਾਦੀ' ਕਹਿ ਕੇ ਵਿਵਾਦਾਂ 'ਚ ਘਿਰ ਗਏ ਸਨ।

ਇਹ ਮਾਮਲਾ ਅਜੇ ਸੁਲਝਿਆ ਵੀ ਨਹੀਂ ਸੀ ਕਿ ਹੁਣ ਉਨ੍ਹਾਂ ਦੇ ਪੁੱਤਰ ਇਮਾਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੋਂ ਸਿੱਖ ਅਜਾਇਬ ਘਰ 'ਚੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਸੌਂਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਇਮਾਨ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਚੋਂ ਹਟਾਉਣ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਭਗਤ ਸਿੰਘ ਇੱਕ ਨਾਸਤਿਕ ਸੋਚ ਵਾਲਾ ਇਨਸਾਨ ਸੀ ਜਿਸ ਕਰ ਕੇ ਉਸਦੀ ਅਜਾਇਬ ਘਰ ਦੇ ਵਿੱਚ ਤਸਵੀਰ ਲਗਾਉਣਾ ਸਹੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੰਸਦ ਮੈਂਬਰ ਵਜੋਂ ਮੈਂਬਰਸ਼ਿਪ ਲੈਂਦੇ ਹੋਏ MP ਸਿਮਰਨਜੀਤ ਸਿੰਘ ਮਾਨ ਨੇ ਹਰਿਆਣਾ ਵਿੱਚ ਸ਼ਹੀਦ ਭਗਤ ਸਿੰਘ ਨੂੰ ‘ਅੱਤਵਾਦੀ’ ਕਿਹਾ ਸੀ। ਜਦੋਂ ਉਨ੍ਹਾਂ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਆਈਪੀਐਸ ਅਧਿਕਾਰੀ ਸਮੇਤ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਵਾਲੇ ਨੂੰ ‘ਅੱਤਵਾਦੀ’ ਨਾ ਕਿਹਾ ਜਾਵੇਗਾ ਤਾਂ ਹੋਰ ਕੀ ਕਿਹਾ ਜਾਵੇ?