ਘਰੋਂ ਸਮਾਨ ਲੈਣ ਜਾ ਰਿਹਾ ਸੀ ਬਾਜ਼ਾਰ, ਰਸਤੇ ਵਿਚ ਇਸ ਤਰ੍ਹਾਂ ਹੋਈ ਨੌਜਵਾਨ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਬਾਰਿਸ਼ ਕਾਰਨ ਬਿਜਲੀ ਦੇ ਖੰਭੇ 'ਚ ਤਕਨੀਕੀ ਖ਼ਰਾਬੀ ਦੇ ਚਲਦੇ ਵਾਪਰਿਆ ਹਾਦਸਾ 

jalandhar news

ਜਲੰਧਰ : ਮੌਤ ਇੱਕ ਅਜਿਹਾ ਸੱਚ ਹੈ ਜਿਸ ਨੂੰ ਕਦੇ ਵੀ ਝੁਠਲਾਇਆ ਨਹੀਂ ਜਾ ਸਕਦਾ ਪਰ ਜਿਨ੍ਹਾਂ ਇਹ ਸੱਚ ਹੈ ਉਨਾਂ ਹੀ ਦੁਖਦਾਈ ਵੀ ਹੈ। ਤਾਜ਼ਾ ਜਾਣਕਾਰੀ ਜਲੰਧਰ ਤੋਂ ਹੈ ਜਿਥੇ ਇੱਕ 16 ਵਰ੍ਹਿਆਂ ਦੇ ਸਰਤਾਜ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੜਕਾ ਆਪਣੇ ਘਰ ਤੋਂ ਬਾਜ਼ਾਰ ਜਾ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਦੇ ਵੀ ਮੁੜਕੇ ਘਰ ਨਹੀਂ ਆਵੇਗਾ।

ਦੱਸ ਦੇਈਏ ਕਿ ਬੀਤੇ ਦਿਨੀਂ ਪਈ ਭਾਰੀ ਬਾਰਿਸ਼ ਦੇ ਚਲਦੇ ਸੜਕ 'ਤੇ ਕਾਫੀ ਪਾਣੀ ਖੜਾ ਸੀ ਅਤੇ ਨੇੜੇ ਲੱਗੇ ਵਿਚ ਤਕਨੀਕੀ ਖ਼ਰਾਬੀ ਕਾਰਨ ਪਾਣੀ ਵਿਚ ਕਰੰਟ ਆ ਗਿਆ। ਜਿਵੇਂ ਹੀ ਲੜਕਾ ਪਾਣੀ ਵਿਚੋਂ ਨਿਕਲਿਆ ਤਾਂ ਇਸ ਕਰੰਟ ਦੀ ਲਪੇਟ ਵਿਚ ਆ ਗਿਆ। ਦੱਸ ਦੇਈਏ ਕਿ  ਬੀਤੀ ਰਾਤ ਰੇਲਵੇ ਰੋਡ ’ਤੇ ਪਾਣੀ ਵਿਚ ਕਰੰਟ ਆਉਣ ਨਾਲ ਇਹ ਹਾਦਸਾ ਵਾਪਰਿਆ ਜਿਸ ਨੇ ਮਹਿਜ਼ 16 ਸਾਲ  ਦੇ ਮੁੰਡੇ ਦੀ ਜਾਨ ਲੈ ਲਈ।

ਦੱਸਣਯੋਗ ਹੈ ਕਿ ਇਹ ਘਟਨਾ ਸ਼ਨਿਚਰਵਾਰ ਰਾਤ ਕਰੀਬ 11 ਵਜੇ ਵਾਪਰੀ ਜਦੋਂ ਸਰਤਾਜ ਸਿੰਘ ਪੁੱਤਰ ਤਰਸੇਮ ਲਾਲ ਨਿਵਾਸੀ ਬਾਗ ਕਰਮ ਬਖਸ਼ (ਢੰਨ ਮੁਹੱਲਾ) ਬੱਚੇ ਲਈ ਡਾਈਪਰ ਲਿਆਉਣ ਵਾਸਤੇ ਘਰੋਂ ਨਿਕਲਿਆ। ਇਸ ਦੌਰਾਨ ਮਹਾਰਾਜਾ ਹੋਟਲ ਨੇੜੇ ਪੀ. ਐੱਨ. ਬੀ. ਦੇ ਸਾਹਮਣੇ ਉਹ ਜ਼ਖ਼ਮੀ ਹਾਲਤ ਵਿਚ ਪਿਆ ਸੀ। ਇਸ ਦੌਰਾਨ 11.15 ਵਜੇ ਦੇ ਲਗਭਗ ਇਕ ਔਰਤ ਜਿਹੜੀ ਕਾਰ ’ਤੇ ਉਥੋਂ ਲੰਘ ਰਹੀ ਸੀ।

ਇਸ ਦੌਰਾਨ ਉਸ ਨੇ ਮੁੰਡੇ ਦੀ ਡਿੱਗੀ ਹੋਈ ਐਕਟਿਵਾ ਵੇਖੀ ਅਤੇ ਨੇੜੇ ਨੌਜਵਾਨ ਵੀ ਪਿਆ ਸੀ। ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਮੁੰਡੇ ਨੂੰ ਹਸਪਤਾਲ ਵਿਚ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੇ ਸਰੀਰ ’ਤੇ ਸੱਟ ਦਾ ਨਿਸ਼ਾਨ ਨਹੀਂ ਹਨ, ਉਸ ਦੇ ਹੱਥ-ਪੈਰ ਨੀਲੇ ਪੈ ਚੁੱਕੇ ਸਨ, ਜਿਸ ਤੋਂ ਅਜਿਹਾ ਲੱਗਦਾ ਹੈ ਕਿ ਕਰੰਟ ਲੱਗਣ ਨਾਲ ਉਸ ਦੀ ਮੌਤ ਹੋਈ ਹੈ।