ਜੇਲ੍ਹਾਂ 'ਚ ਕੈਦੀਆਂ ਦਾ ਡੋਪ ਟੈਸਟ: ਗੁਰਦਾਸਪੁਰ 'ਚ 425 ਤੇ ਬਠਿੰਡਾ 'ਚ 647 ਦੀ ਰਿਪੋਰਟ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਵਿਚ 4000 ਕੈਦੀਆਂ ਵਿਚੋਂ 3100 ਕੈਦੀਆਂ ਦੇ ਨਮੂਨੇ ਲਏ ਗਏ।

Dope test of prisoners in punjab jails

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਡੋਪ ਟੈਸਟ ਕੀਤੇ ਜਾ ਰਹੇ ਹਨ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਠਿੰਡਾ ਦੀਆਂ ਜੇਲ੍ਹਾਂ ਵਿਚ ਵੀ ਅਜਿਹੇ ਕੈਦੀ ਮਿਲੇ ਹਨ ਜੋ ਨਸ਼ੇ ਦੇ ਆਦੀ ਹਨ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿਚ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਐਤਵਾਰ ਤੱਕ ਅੰਮ੍ਰਿਤਸਰ ਵਿਚ 4000 ਕੈਦੀਆਂ ਵਿਚੋਂ 3100 ਕੈਦੀਆਂ ਦੇ ਨਮੂਨੇ ਲਏ ਗਏ।

Dope Test

ਦੇਰ ਸ਼ਾਮ ਮਿਲੀ ਰਿਪੋਰਟ ਅਨੁਸਾਰ 3100 ਵਿਚੋਂ 1600 ਕੈਦੀ ਪਾਜ਼ੇਟਿਵ ਆਏ ਹਨ, ਯਾਨੀ ਇਹ ਅੰਕੜਾ ਹੁਣ 50 ਫੀਸਦੀ ਤੋਂ ਵੱਧ ਗਿਆ ਹੈ। ਇਹ ਅੰਕੜਾ ਸਿਰਫ਼ ਅੰਮ੍ਰਿਤਸਰ ਜੇਲ੍ਹ ਦਾ ਹੈ। ਅੱਜ ਬਾਕੀ ਕੈਦੀਆਂ ਦੇ ਸੈਂਪਲ ਲਏ ਜਾਣਗੇ। ਗੁਰਦਾਸਪੁਰ 'ਚ 425 ਬਠਿੰਡਾ 647 ਕੈਦੀਆਂ ਦੀ ਰਿਪੋਰਟ ਪਾਜੇਟਿਵ ਆਈ ਹੈ।

Jail

ਬਠਿੰਡਾ ਅਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਵਿਚ ਵੀ ਕੈਦੀਆਂ ਦੇ ਡੋਪ ਟੈਸਟ ਕੀਤੇ ਗਏ ਹਨ। ਗੁਰਦਾਸਪੁਰ ਵਿਚ 425 ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਬਠਿੰਡਾ ਵਿਚ 1673 ਕੈਦੀਆਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 647 ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਬਣੇ ਓਟ ਸੈਂਟਰ ਵਿਚ 1600 ਵਿਚੋਂ 1200 ਮਰੀਜ਼ ਪਹਿਲਾਂ ਹੀ ਦਵਾਈ ਲੈ ਰਹੇ ਹਨ। ਬਠਿੰਡਾ ਜੇਲ੍ਹ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਜੇਲ੍ਹ ਦੇ ਓਟ ਸੈਂਟਰ ਵਿਚ 604 ਕੈਦੀ ਦਵਾਈਆਂ ਲੈ ਰਹੇ ਹਨ।