ਕਾਲੀ ਦੇਵੀ ਮੰਦਰ ਬਾਹਰ ਕਮਾਂਡੋ ਅਫ਼ਸਰ ਨੇ ਖ਼ੁਦ ਨੂੰ ਮਾਰੀ ਗੋਲੀ
ਛੁੱਟੀ ਕੱਟ ਕੇ ਦੋ ਦਿਨ ਪਹਿਲਾਂ ਹੀ ਡਿਊਟੀ 'ਤੇ ਪਰਤਿਆ ਸੀ
ਪਟਿਆਲਾ : ਕਾਲੀ ਦੇਵੀ ਮੰਦਰ ਬਾਹਰ ਕਮਾਂਡੋ ਅਫ਼ਸਰ ਵਲੋਂ ਖ਼ੁਦ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਗੋਲੀ ਲੱਗਣ ਕਾਰਨ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜੰਗ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 26 ਸਾਲ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਦੇਹਾਂਤ
ਦਸਿਆ ਜਾ ਰਿਹਾ ਹੈ ਕਿ ਜੰਗ ਸਿੰਘ ਦੀ ਮੰਗਣੀ ਹੋਈ ਸੀ ਅਤੇ ਉਹ ਛੁੱਟੀ 'ਤੇ ਚੱਲ ਰਿਹਾ ਸੀ। ਇਸ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਉਹ ਡਿਊਟੀ 'ਤੇ ਪਰਤਿਆ ਸੀ।
ਇਹ ਵੀ ਜਾਣਕਾਰੀ ਹੈ ਕਿ ਮ੍ਰਿਤਕ ਨੇ ਐਂਟੀ ਟੈਰਰਿਸਟ ਸਕੁਐਡ (ਏ.ਟੀ.ਐਸ.) ਕਮਾਂਡੋ ਦੀ ਟਰੇਨਿੰਗ ਲਈ ਹੈ ਜਦਕਿ ਹੁਣ ਪਟਿਆਲਾ ਪੁਲਿਸ ਵਿਚ ਬਤੌਰ ਸਿਪਾਹੀ ਡਿਊਟੀ ਨਿਭਾਅ ਰਿਹਾ ਸੀ।
ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ ਮਾਮਲੇ ਦੀ ਸੁਣਵਾਈ 11 ਅਗਸਤ ਤਕ ਟਲੀ
ਇਸ ਮੌਕੇ ਮੰਦਰ ਪ੍ਰਬੰਧਕਾਂ ਨੇ ਦਸਿਆ ਕਿ ਰਾਤ ਕਰੀਬ 9 ਵਜੇ ਮੰਦਰ ਦੀ ਇਕ ਮੁਲਾਜ਼ਮ ਅਪਣੀ ਡਿਊਟੀ ਖਤਮ ਹੋਣ 'ਤੇ ਘਰ ਜਾਣ ਤੋਂ ਪਹਿਲਾਂ ਚਾਬੀ ਫੜਾਉਣ ਗਈ ਸੀ ਕਿ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਜੰਗ ਸਿੰਘ ਦੀ ਲਾਸ਼ ਮੰਦਿਰ ਦੇ ਬਾਹਰ ਇਕ ਬਾਥਰੂਮ ਵਿਚੋਂ ਮਿਲੀ ਹੈ ਜਿਥੇ ਉਸ ਦੀ ਲਾਸ਼ ਦੇ ਕੋਲ ਹੀ ਏਕੇ-47 ਵੀ ਪਈ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ 174 ਦੀ ਕਾਰਵਾਈ ਕੀਤੀ ਗਈ ਹੈ।