ਹੜ੍ਹ ਪ੍ਰਭਾਵਤ ਲੋਕ ਅਪਣੀਆਂ ਦਰਖ਼ਾਸਤਾਂ ਸਬੰਧਤ ਐਸ.ਡੀ.ਐਮਜ਼ ਦਫ਼ਤਰਾਂ ਵਿਚ ਜਮ੍ਹਾਂ ਕਰਵਾਉਣ: ਡਿਪਟੀ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਕਸ਼ੀ ਸਾਹਨੀ ਨੇ ਕਿਹਾ, ਕਿਸਾਨ ਖ਼ੁਦ ਅਪਣੇ ਖੇਤਾਂ ਫੋਟੋਆਂ ਅਤੇ ਵੀਡੀਓਜ਼ ਬਣਾ ਕੇ ਭੇਜਣ

Sakshi Sawhney

 

ਪਟਿਆਲਾ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਹੜ੍ਹ ਤੋਂ ਪ੍ਰਭਾਵਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੁਰਜ਼ੋਰ ਯਤਨ ਕਰ ਰਿਹਾ ਹੈ।

ਇਹ ਵੀ ਪੜ੍ਹੋ: MP ਵਿਕਰਮਜੀਤ ਸਾਹਨੀ ਨੇ ਸਾਰੇ ਪੰਜਾਬੀ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ

ਉਨ੍ਹਾਂ ਨੇ ਹੜ੍ਹ ਤੋਂ ਪੀੜਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੀਆਂ ਦਰਖ਼ਾਸਤਾਂ ਅਪਣੇ ਇਲਾਕੇ ਦੇ ਸਬੰਧਤ ਐਸ.ਡੀ.ਐਮਜ਼ ਦੇ ਦਫ਼ਤਰ ਵਿਖੇ ਪਹੁੰਚਾਉਣ ਜਾਂ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵੀ ਅਜਿਹੀਆਂ ਦਰਖ਼ਾਸਤਾਂ ਦਿਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ: ਆਯੁਸ਼ਮਾਨ ਭਾਰਤ ਕਾਰ ਲਾਭਪਾਤਰੀਆਂ ਨੂੰ ਹੋਈ ਬੱਚਤ- ਸਰਕਾਰ

ਹੜ੍ਹਾਂ ਸਬੰਧੀ ਇਕ ਮੀਟਿੰਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਜਲ ਨਿਕਾਸ ਵਿਭਾਗ ਵਲੋਂ ਡਰੋਨ ਸਰਵੇ ਵੀ ਕਰਵਾਇਆ ਗਿਆ ਹੈ, ਜਦਕਿ ਪਟਵਾਰੀਆਂ ਵਲੋਂ ਖੇਤਾਂ ਵਿਚ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: 'ਆਪ' ਸਰਕਾਰ ਇਸ਼ਤਿਹਾਰਬਾਜ਼ੀ ’ਤੇ ਪੈਸੇ ਬਰਬਾਦ ਕਰ ਰਹੀ ਹੈ - ਬਿਕਰਮ ਮਜੀਠੀਆ

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੇ ਅਪਣੇ ਖੇਤ ਵਿਚ ਫ਼ਸਲ ਦੁਬਾਰਾ ਬੀਜਣੀ ਹੈ, ਪਰ ਕਿਸੇ ਕਾਰਨ ਉਸ ਦੇ ਖੇਤਾਂ ਦਾ ਅਜੇ ਸਰਕਾਰੀ ਪਧਰ 'ਤੇ ਕੋਈ ਮੁਆਇਨਾ ਨਹੀਂ ਕੀਤਾ ਜਾ ਸਕਿਆ ਹੈ ਤਾਂ ਉਹ ਕਿਸਾਨ ਖ਼ੁਦ ਅਪਣੇ ਖੇਤਾਂ ਦੀਆਂ ਕਿਸੇ ਨਿਸ਼ਾਨੀ ਵਾਲੀਆਂ ਫੋਟੋਆਂ ਅਤੇ ਵੀਡੀਓਜ਼ ਬਣਾ ਕੇ ਰੱਖ ਸਕਦਾ ਹੈ।