Punjab News: ਸੰਸਦ ਵਿਚ ਆਹਮੋ ਸਾਹਮਣੇ ਹੋਏ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ, ਛੱਡੀਆਂ ਆਪਣੀਆਂ ਕੁਰਸੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News: ਤੁਹਾਡੇ ਦਾਦਾ ਜੀ ਸ਼ਹੀਦ ਹੋਏ ਸਨ ਪਰ ਉਹ ਉਸ ਦਿਨ ਮਰੇ, ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ- ਚੰਨੀ

Charanjit Channi and Ravneet Bittu faced each other in Parliament

Charanjit Channi and Ravneet Bittu faced each other in Parliament: ਲੋਕ ਸਭਾ ਵਿਚ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਹਮੋ ਸਾਹਮਣੇ ਹੋ ਗਏ।

 ਇਸ ਦੌਰਾਨ ਰਵਨੀਤ ਸਿੰਘ ਬਿੱਟੂ ’ਤੇ ਹਮਲਾ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਹਾਡੇ ਦਾਦਾ ਜੀ ਸ਼ਹੀਦ ਹੋਏ ਸਨ ਪਰ ਉਹ ਉਸ ਦਿਨ ਮਰੇ, ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ, ਇਸ ਦਾ ਜਵਾਬ ਦਿੰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਨਾ ਕਿ ਕਾਂਗਰਸ ਪਾਰਟੀ ਲਈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ’ਚ ਸਭ ਤੋਂ ਵੱਧ ਕੇਸ ਚੰਨੀ ਦੇ ਨਾਂਅ ’ਤੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਚਰਨਜੀਤ ਸਿੰਘ ਪਹਿਲਾਂ ਆਪਣੀ ਜਾਇਦਾਦ ਦਾ ਬਿਓਰਾ ਦੇਣ, ਉਹ ਸਭ ਤੋਂ ਅਮੀਰ ਸੰਸਦ ਮੈਂਬਰ ਹਨ। ਚੰਨੀ ਹਜ਼ਾਰਾਂ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਹੈ।