Ludhiana News: ਘਰ ਵਿਚ ਸੁੱਤੇ ਪਏ ਨੌਜਵਾਨ ਨੂੰ ਸੱਪ ਨੇ ਮਾਰਿਆ ਡੰਗ, ਤੜਫ- ਤੜਫ ਹੋਈ ਮੌਤ
Ludhiana News: ਮ੍ਰਿਤਕ ਦੀ ਪਹਿਚਾਣ ਬਾਵਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਜੋਂ ਹੋਈ
Ludhiana Snake Bite Death News
Ludhiana News: ਲੁਧਿਆਣਾ ਤੋਂ ਇਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਇਕ ਨੌਜਵਾਨ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਬਾਵਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਜੋਂ ਹੋਈ ਹੈ। ਜੋ ਕਿ ਮਜ਼ਦੂਰੀ ਕਰਦਾ ਸੀ। ਉਹ ਘਰ ’ਚ ਇਕੱਲਾ ਹੀ ਰਹਿੰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਉਸ ਨੂੰ ਆਪਣੇ ਘਰ ਅੰਦਰ ਸੱਪ ਹੋਣ ਦੀ ਭਿਣਕ ਲੱਗੀ ਤਾਂ ਉਹ ਦੇਰ ਰਾਤ ਤੱਕ ਉਸ ਨੂੰ ਲੱਭਦਾ-ਲੱਭਦਾ ਘਰ ਦੇ ਸਾਰੇ ਕੋਨੇ ਛਾਣਦਾ ਰਿਹਾ ਪਰ ਉਸ ਨੂੰ ਕਿਤੇ ਸੱਪ ਨਹੀਂ ਮਿਲਿਆ ਪਰ ਇਸ ਵਿਚਕਾਰ ਰਾਤ ਨੂੰ ਸੱਪ ਨੇ ਉਸ ਨੂੰ ਡੰਗ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਸਵੇਰੇ ਉਸ ਦੀ ਲਾਸ਼ ਕਮਰੇ ’ਚ ਪਈ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਦੇ ਵਾਰਸਾਂ ਦੇ ਆਉਣ ਤੋਂ ਬਾਅਦ ਇਸ ਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।