Ludhiana News : ਲੁਧਿਆਣਾ ’ਚ ਸੋਨ ਤਗਮਾ ਜਿੱਤਣ ਵਾਲਾ ਖਿਡਾਰੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਝਾਰਖੰਡ ਦੇ ਖਿਡਾਰੀ ਨੂੰ ਅਫ਼ੀਮ ਤਸਕਰੀ ਦੇ ਦੋਸ਼ ’ਚ ਕੀਤਾ ਗਿਆ ਕਾਬੂ

ਲੁਧਿਆਣਾ ’ਚ ਸੋਨ ਤਗਮਾ ਜਿੱਤਣ ਵਾਲਾ ਖਿਡਾਰੀ ਗ੍ਰਿਫ਼ਤਾਰ

Ludhiana News in Punjabi : ਲੁਧਿਆਣਾ ਪੁਲਿਸ ਨੇ ਸੋਨ ਤਗਮਾ ਜਿੱਤਣ ਵਾਲਾ ਖਿਡਾਰੀ ਗ੍ਰਿਫ਼ਤਾਰ ਕੀਤਾ ਗਿਆ ਹੈ।  ਝਾਰਖੰਡ ਦੇ ਖਿਡਾਰੀ ਦੀ ਅਫ਼ੀਮ ਤਸਕਰੀ ਦੇ ਦੋਸ਼ ’ਚ ਲੁਧਿਆਣਾ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੇ 2013 ’ਚ ਰਾਸ਼ਟਰੀ ਅਪਾਹਜ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਵੀ ਜਿੱਤਿਆ ਸੀ। ਮੁਲਜ਼ਮ ਗੋਸਨਾਰ ਪੀਟਰ ਓਡਈਆ ਝਾਰਖੰਡ ਦੇ ਖੂੰਟੀ ’ਚ ਪੈਂਦੇ ਬੁਰੂਮਾ ਪਿੰਡ ਦਾ ਰਹਿਣ ਵਾਲਾ ਹੈ। ਗੋਸਨਾਰ ਪੀਟਰ ਓਡਈਆ ਨੇ ਦੱਸਿਆ ਕਿ ਸੋਨ ਤਗਮਾ ਜਿੱਤਣ ਤੋਂ ਬਾਅਦ, ਉਸਨੂੰ ਨੌਕਰੀ ਨਹੀਂ ਮਿਲੀ ਅਤੇ ਇਸ ਲਈ ਉਸਨੇ ਤਸਕਰੀ ਸ਼ੁਰੂ ਕਰ ਦਿੱਤੀ।

(For more news apart from Gold medal winner arrested in Ludhiana News in Punjabi, stay tuned to Rozana Spokesman)