ਮਿਡ-ਡੇ-ਮੀਲ ਦੇ ਖਾਣੇ ਨਾਲ ਮਾਪਿਆਂ ਦਾ ਪੇਟ ਭਰਨ ਲਈ ਰੋਜ਼ ਸਕੂਲ ਜਾਂਦੇ ਹਨ ਮਾਸੂਮ ਬੱਚੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਦੂਨੀ ਗ੍ਰਾਮ ਪੰਚਾਇਤ ਦੇ ਸੋਈ ਖ਼ੁਰਦ ਪ੍ਰਾਇਮਰੀ ਸਕੂਲ ਵਿਚ 70 ਤੋਂ ਜ਼ਿਆਦਾ ਬੱਚੇ ਹਨ............

Child daily go to school for mid day meal

ਸੋਈਕਲਾਂ : ਦਦੂਨੀ ਗ੍ਰਾਮ ਪੰਚਾਇਤ ਦੇ ਸੋਈ ਖ਼ੁਰਦ ਪ੍ਰਾਇਮਰੀ ਸਕੂਲ ਵਿਚ 70 ਤੋਂ ਜ਼ਿਆਦਾ ਬੱਚੇ ਹਨ। ਇਨ੍ਹਾਂ ਬੱਚਿਆਂ ਵਿਚ ਦੋ ਭਰਾ ਅਜਿਹੇ ਹਨ ਜੋ ਹਰ ਰੋਜ਼ ਮਿਡ ਡੇ ਮੀਲ ਭੋਜਨ ਲਈ ਸਕੂਲ ਆਉਂਦੇ ਹਨ। ਦਰਅਸਲ ਇਸ ਮਿਡ ਡੇ ਮੀਲ ਭੋਜਨ ਨਾਲ ਦੋਵੇਂ ਭਰਾ ਖ਼ੁਦ ਦੇ ਨਾਲ-ਨਾਲ ਅਪਣੇ ਬਿਮਾਰੀ ਮਾਤਾ-ਪਿਤਾ ਦਾ ਪੇਟ ਕਰਦੇ ਹਨ। ਜਿਸ ਦਿਨ ਸਕੂਲ ਦੀ ਛੁੱਟੀ ਰਹਿੰਦੀ ਹੈ, ਉਸ ਦਿਨ ਪਿੰਡ ਤੋਂ ਮੰਗ ਕੇ ਪੇਟ ਭਰਨਾ ਪੈਂਦਾ ਹੈ। ਦਰਅਸਲ ਸੋਈ ਖ਼ੁਰਦ ਦੇ ਨਾਲ-ਨਾਲ ਅਪਣੇ ਬਿਮਾਰ ਮਾਤਾ-ਪਿਤਾ ਦਾ ਪੇਟ ਭਰਦੇ ਹਨ। ਜਿਸ ਦਿਨ  ਸਕੂਲ ਵਿਚ ਛੁੱਟੀ ਹੁੰਦੀ ਹੈ, ਉਸ ਦਿਨ ਪਿੰਡ ਤੋਂ ਮੰਗ ਕੇ ਪੇਟ ਭਰਨਾ ਪੈਂਦਾ ਹੈ। 

ਦਰਅਸਲ ਸੋਈ ਖ਼ੁਰਦ ਪਿੰਡ ਦੇ ਰਹਿਣ ਵਾਲੇ 61 ਸਾਲਾਂ ਦੇ ਜੋਗਿੰਦਰ ਸਿੰਘ ਬੀਤੇ 18 ਸਾਲ ਤੋਂ ਪੈਰ ਦੇ ਜ਼ਖ਼ਮ ਨਾਲ ਜੂਝ ਰਹੇ ਹਨ। ਜ਼ਖ਼ਮ ਨਾਲ ਉਨ੍ਹਾਂ ਦਾ ਪੈਰ ਗ਼ਲ ਗਿਆ ਹੈ। ਪੈਰ ਦੇ ਜ਼ਖਮਾਂ ਤੋਂ ਪਾਣੀ ਰਿਸਦਾ ਰਹਿੰਦਾ ਹੈ। ਇਸ ਕਾਰਨ ਜੋਗਿੰਦਰ ਸਿੰਘ ਮਜ਼ਦੂਰੀ ਵੀ ਨਹੀਂ ਕਰ ਸਕਦਾ। ਪਤਨੀ ਦੀ ਮਾਨਸਿਕ ਹਾਲਤ ਚੰਗੀ ਨਹੀਂ, ਅਜਿਹੇ ਵਿਚ ਪਰਵਾਰ ਨੂੰ ਪੇਟ ਭਰਨ ਦੇ ਵੀ ਲਾਲੇ ਹਨ। ਜੋਗਿੰਦਰ ਸਿੰਘ ਦੇ ਦੋ ਬੇਟੇ 12 ਸਾਲ ਦਾ ਜੱਗਾ ਸਿੰਘ ਕਲਾਸ ਚੌਥੀ ਅਤੇ 9 ਸਾਲ ਦਾ ਸੋਨੀ ਕਲਾਸ ਤੀਜੀ ਵਿਚ ਪੜ੍ਹਦਾ ਹੈ। ਦੋਵੇਂ ਭਰਾ ਰੋਜ਼ ਸਕੂਲ ਜਾਂਦੇ ਹਨ। ਮਿਡ ਡੇ ਮੀਲ ਦੇ ਭੋਜਨ ਨਾਲ ਖ਼ੁਦ ਦਾ ਪੇਟ ਕਰਦੇ ਹਨ।

ਉਸ ਤੋਂ ਬਾਅਦ ਮਾਤਾ-ਪਿਤਾ ਅਤੇ ਦੋ ਭੈਣਾਂ ਲਈ ਸਕੂਲ ਤੋਂ ਹੀ ਮਿਡ ਡੇ ਮੀਲ ਦਾ ਖਾਣਾ ਲੈ ਕੇ ਆਉਂਦੇ ਹਨ। ਮਿਡ ਡੇ ਮੀਲ ਦੇ ਭੋਜਨ ਲਈ ਦੋਵੇਂ ਭਰਾ ਬਸਤੇ ਵਿਚ ਬਰਤਨ ਲੈ ਕੇ ਜਾਂਦੇ ਹਨ। ਇਨ੍ਹਾਂ ਗ਼ਰੀਬ ਬੱਚਿਆਂ ਦੀ ਸਮੱਸਿਆ ਸਕੂਲ ਪ੍ਰਬੰਧਕਾਂ ਨੂੰ ਪਤਾ ਹੈ, ਇਸ ਲਈ ਬਚਿਆ ਹੋਇਆ ਮਿਡ ਡੇ ਮੀਲ ਦਾ ਖਾਦਾ ਦੋਵੇਂ ਭਰਾਵਾਂ ਨੂੰ ਦੇ ਦਿਤਾ ਜਾਂਦਾ ਹੈ। ਜਿਸ ਦਿਨ ਖਾਣਾ ਘੱਟ ਪੈ ਜਾਂਦਾ ਹੈ, ਉਸ ਦਿਨ ਮੁੱਖ ਅਧਿਆਪਕ ਨੇੜੇ ਦੇ ਆਂਗਣਵਾੜੀ ਤੋਂ ਮਿਡ ਡੇ ਮੀਲ ਖਾਣਾ ਮੰਗਵਾ ਕੇ ਦੋਵੇਂ ਭਰਾਵਾਂ ਨੂੰ ਦਿੰਦੇ ਹਨ। ਐਤਵਾਰ ਨੂੰ ਛੁੱਟੀ ਦੇ ਦਿਨ ਜਦੋਂ ਸਕੂਲ ਬੰਦ ਹੁੰਦਾ ਹੈ ਉਦੋਂ ਪਿੰਡ ਵਾਲੇ ਇਸ ਪਰਵਾਰ ਨੂੰ ਭੋਜਨ ਦੇ ਜਾਂਦੇ ਹਨ ਜਾਂ ਬੱਚੇ ਪਿੰਡ ਤੋਂ ਮੰਗ ਲਿਆਉਂਦੇ ਹਨ। 

ਘਰ ਦਾ ਮੁਖੀ 18 ਸਾਲ ਤੋਂ ਮੰਜੇ 'ਤੇ ਹੈ। ਇਸ ਲਈ ਮਾਲੀ ਹਾਲਤ ਇੰਨੀ ਖ਼ਰਾਬ ਹੈ ਕਿ ਬੀਪੀਐਲ ਰਾਸ਼ਨ ਕਾਰਡ ਤੋਂ ਮਿਲਣ ਵਾਲੀ 1 ਰੁਪਏ ਕਿਲੋ ਕਣਕ ਅਤੇ ਚੌਲ ਤਕ ਲੈਣ ਲਈ ਪੈਸੇ ਨਹੀਂ ਹੁੰਦੇ। ਜੋਗਿੰਦਰ ਸਿੰਘ ਦੀ ਸਭ ਤੋਂ ਛੋਟੀ ਬੇਟੀ 19 ਸਾਲ ਦੀ ਬਲਵਿੰਦਰ ਦਾ ਵਿਆਹ ਪਿੰਡ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਕਰਵਾਇਆ। ਪਿਤਾ ਦੀ ਗ਼ਰੀਬੀ ਦੇਖ ਦੋ ਬੇਟੀਆਂ 7 ਸਾਲ ਦੀ ਚਿੰਟੂ ਕੌਰ ਅਤੇ 15 ਸਾਲ ਦੀ ਸਿਫੂ ਨੇ ਪੜ੍ਹਾਈ ਛੱਡ ਦਿਤੀ ਅਤੇ ਬਿਮਾਰੀ ਮਾਤਾ-ਪਿਤਾ ਦੀ ਦੇਖਭਾਲ ਵਿਚ ਲੱਗੀਆਂ ਰਹਿੰਦੀਆਂ ਹਨ। 

ਗ਼ਰੀਬਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਇਸ ਗ਼ਰੀਬ ਤਕ ਨਹੀਂ ਪਹੁੰਚ ਸਕੀਆਂ। ਬੀਪੀਐਲ ਰਾਸ਼ਨ ਕਾਰਡ ਨੂੰ ਛੱਡ ਦਿਤਾ ਜਾਵੇ ਤਾਂ ਇਸ ਪਰਵਾਰ ਨੂੰ ਹੋਰ ਕਿਸੇ ਯੋਜਨਾ ਦਾ ਲਾਭ ਨਹੀਂ ਮਿਲਿਆ। ਪੀਐਮ ਆਵਾਸ ਯੋਜਨਾ, ਪੈਨਸ਼ਨ ਵਰਗੀਆਂ ਹੋਰ ਯੋਜਨਾਵਾਂ ਤੋਂ ਇਹ ਪਰਵਾਰ ਮਹਿਰੂਮ ਰਿਹਾ ਹੈ।