ਕੁਰਾਲੀ ਬਾਈਪਾਸ ਐਂਟਰੀ 'ਤੇ ਮਰੀਜ਼ਾਂ ਦੀ ਖੱਜਲ-ਖੁਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਬਣਾਇਆਂ ਕੁਰਾਲੀ ਬਾਈਪਾਸ ਵਿਚ ਬਹੁਤ ਸਾਰੀਆਂ ਊਣਤਾਈਆ ਹੋਣ ਦੇ ਬਾਵਜੂਦ ਆਵਾਜਾਈ ਸ਼ੁਰੂ............

There is no Kurali-Siswa path on sign boards

ਕੁਰਾਲੀ: ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਬਣਾਇਆਂ ਕੁਰਾਲੀ ਬਾਈਪਾਸ ਵਿਚ ਬਹੁਤ ਸਾਰੀਆਂ ਊਣਤਾਈਆ ਹੋਣ ਦੇ ਬਾਵਜੂਦ ਆਵਾਜਾਈ ਸ਼ੁਰੂ ਕਰ ਦਿਤੀ ਗਈ ਹੈ ਪਰ ਇਸ ਬਾਈਪਾਸ ਵਿਚ ਬਹੁਤ ਸਾਰੀਆਂ ਊਣਤਾਈਆਂ ਹਨ। ਕੁਰਾਲੀ-ਬੰਨਮਾਜਰਾ ਨੇੜੇ ਬਾਈਪਾਸ ਦੀ ਐਂਟਰੀ ਮੌਕੇ ਲੋਕ ਨਿਰਮਾਣ ਵਿਭਾਗ ਵਲੋਂ ਲਾਏ ਸਾਈਨ ਬੋਰਡਾਂ 'ਤੇ ਵੀ ਬਹੁਤ ਸਾਰੀਆਂ ਘਾਟਾਂ ਵੇਖੀਆਂ ਜਾ ਸਕਦੀਆਂ ਹਨ, ਜਿਸ ਕਰ ਕੇ ਆਉਣ-ਜਾਣ ਵਾਲੇ ਰਾਹਗੀਰਾਂ ਲਈ ਸਹਿਰਾਂ ਦੀਆਂ ਦਿਸ਼ਾਵਾਂ ਦਿਖਾਉਣ ਲਈ ਲੱਗੇ ਸਾਈਨ ਬੋਰਡ 'ਤੇ ਕੁਰਾਲੀ, ਖਰੜ, ਚੰਡੀਗੜ੍ਹ ਲਿਖਿਆ ਗਿਆ

ਪਰ ਇਨ੍ਹਾਂ ਸਾਈਨ ਬੋਰਡਾਂ 'ਤੇ ਕੁਰਾਲੀ-ਸ਼ਿਸਵਾਂ-ਚੰਡੀਗੜ੍ਹ ਮਾਰਗ ਨੂੰ ਜਾਣ ਵਾਲੀ ਸੜਕ ਦਾ ਕੋਈ ਜ਼ਿਕਰ ਨਹੀ ਕੀਤਾ ਗਿਆ ਜਿਸ ਕਰਕੇ ਦੂਰ ਦਰਾਡੇ ਇਲਾਕਿਆਂ ਦੇ ਪਿੰਡਾਂ ਸਹਿਰਾਂ ਤੋਂ ਪੀ ਜੀ ਆਈ ਚੰਗੀਡ੍ਹ ਆਉਣ ਵਾਲੇ ਮਰੀਜਾਂ ਨੂੰ ਗਲਤ ਰਸਤੇ ਖਰੜ , ਮੋਹਾਲੀ ਦਾ ਲੰਬਾ ਪੈਂਡਾ ਤਹਿਤ ਕਰਕੇ ਖੱਜਲ-ਖੁਆਰ ਹੋ ਕੇ  ਪੀ.ਜੀ.ਆਈ. ਪਹੁੰਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਕੁਰਾਲੀ-ਸਿਸਵਾਂ ਮਾਰਗ 'ਤੇ ਚੰਡੀਗੜ੍ਹ ਜਾਣ ਲਈ ਕੁਰਾਲੀ ਬਾਈਪਾਸ ਐਂਟਰੀ 'ਤੇ ਕੋਈ ਬੋਰਡ ਬਗੈਰਾ ਤੇ ਨਿਸ਼ਾਨ ਨਹੀਂ ਲਾਇਆ ਗਿਆ ਜਿਸ ਕਰ ਕੇ ਲੋਕ ਸਿੱਧੇ ਹੀ ਖਰੜ ਵਾਲੇ ਰੋਡ 'ਤੇ ਚਲੇ ਜਾਂਦੇ ਹਨ

ਤੇ ਕੁਰਾਲੀ, ਖਰੜ, ਮੋਹਾਲੀ ਤੋਂ ਚੰਡੀਗੜ੍ਹ ਜਾਣ ਲਈ 45 ਮਿੰਟ ਦਾ ਸਮਾਂ ਲਗਦਾ ਪਰ ਕੁਰਾਲੀ-ਸਿਸਵਾਂ ਮਾਰਗ ਤੋਂ ਪੀ.ਜੀ.ਆਈ. ਚੰਡੀਗੜ੍ਹ ਪਹੁੰਚਣ ਲਈ ਸਿਰਫ਼ 25 ਮਿੰਟ ਦਾ ਸਮਾ ਲਗਦਾ ਹੈ। ਕੁਰਾਲੀ ਤੋਂ ਮੋਹਾਲੀ-ਚੰਡੀਗੜ੍ਹ ਰਾਹੀਂ ਪੀ.ਜੀ.ਆਈ. ਚੰਡੀਗੜ੍ਹ ਜਾਣ ਲਈ ਵੱਡੀ ਮੁਸ਼ਕਲ ਆ ਰਹੀ ਹੈ ਪਰ ਲੋਕ ਨਿਰਮਾਣ ਵਿਭਾਗ ਵਲੋਂ ਰੋਪੜ-ਕੁਰਾਲੀ ਨੇੜੇ ਬਾਈਪਾਸ ਐਂਟਰੀ 'ਤੇ ਲਾਏ ਸਾਈਨ ਬੋਰਡਾਂ ਤੇ ਕੁਰਾਲੀ-ਸਿਸ਼ਵਾ-ਚੰਡੀਗੜ੍ਹ ਮਾਰਗ ਰਾਹੀਂ ਚੰਡੀਗੜ੍ਹ ਜਾਣ ਲਈ ਕੋਈ ਨਿਸ਼ਾਨ ਨਹੀ ਬਣਾਇਆ ਗਿਆ ਅਤੇ ਨਾਹੀ ਇਸ ਬਾਰੇ ਲਿਖਿਆ ਗਿਆ ਕਿ ਇਹ ਰਸਤਾ ਕੁਰਾਲੀ ਤੋਂ ਸ਼ਿਸ਼ਵਾ ਮਾਰਗ ਰਾਹੀਂ ਪੀ.ਜੀ.ਆਈ. ਚੰਡੀਗੜ੍ਹ ਜਾਣ ਵਾਲਾ ਰਸਤਾ ਹੈ।