ਕਮਲਨਾਥ ਨੂੰ ਬਣਾਇਆ ਜਾਵੇ ਕਾਂਗਰਸ ਦਾ ਨਵਾਂ ਪ੍ਰਧਾਨ : ਆਜ਼ਾਦ ਵਿਧਾਇਕ

ਏਜੰਸੀ

ਖ਼ਬਰਾਂ, ਪੰਜਾਬ

ਕਮਲਨਾਥ ਨੂੰ ਬਣਾਇਆ ਜਾਵੇ ਕਾਂਗਰਸ ਦਾ ਨਵਾਂ ਪ੍ਰਧਾਨ : ਆਜ਼ਾਦ ਵਿਧਾਇਕ

image

ਭੋਪਾਲ, 24 ਅਗੱਸਤ : ਮੱਧ ਪ੍ਰਦੇਸ਼ ਦੇ ਆਜ਼ਾਦ ਵਿਧਾਇਕ ਸੁਰਿੰਦਰ ਸਿੰਘ ਸ਼ੇਰਾ ਨੇ ਕਿਹਾ ਹੈ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਕਾਂਗਰਸ ਦਾ ਕੌਮੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਸ਼ੇਰਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ, 'ਮੈਨੂੰ ਲਗਦਾ ਹੈ ਕਿ ਕਾਂਗਰਸ ਕਮੇਟੀ ਨੂੰ ਸੰਭਾਲਣ ਲਈ ਪਾਰਟੀ ਨੂੰ ਕਮਲਨਾਥ ਨਾਲੋਂ ਚੰਗਾ ਆਗੂ ਨਹੀਂ ਮਿਲੇਗਾ। ਉਹ ਪਾਰਟੀ ਦੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਰਖਦੇ ਹਨ ਜਿਸ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ।'       ਉਨ੍ਹਾਂ ਕਿਹਾ, 'ਹੁਣ ਗਾਂਧੀ ਪਰਵਾਰ ਦਾ ਕੋਈ ਵੀ ਜੀਅ ਕਾਂਗਰਸ ਦਾ ਕੌਮੀ ਪ੍ਰਧਾਨ ਬਣਨ ਵਿਚ ਦਿਲਚਸਪੀ ਨਹੀਂ ਵਿਖਾ ਰਿਹਾ, ਇਸ ਲਈ ਕਾਂਗਰਸ ਨੂੰ ਇਸ ਅਹੁਦੇ ਲਈ ਕਮਲਨਾਥ ਨਾਲੋਂ ਚੰਗਾ ਬਦਲ ਨਹੀਂ ਮਿਲੇਗਾ।' ਬੁਰਹਾਨਪੁਰ ਹਲਕੇ ਦੇ ਵਿਧਾਇਕ ਨੇ ਮੀਡੀਆ ਦੇ ਕੈਮਰਿਆਂ ਸਾਹਮਣੇ ਹਾਲਾਂਕਿ ਇਹ ਗੱਲ ਬੇਹੱਦ ਗੰਭੀਰ ਮੁਦਰਾ ਵਿਚ ਕਹੀ ਪਰ ਇਸ ਨੂੰ ਕਮਲਨਾਥ 'ਤੇ ਉਸ ਦੇ ਵਿਅੰਗ ਵਜੋਂ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੰਤਰੀ ਬਣਾਏ ਜਾਣ ਦੀ ਉਮੀਦ ਵਿਚ ਸ਼ੇਰਾ ਸੂਬੇ ਵਿਚ ਕਮਲਨਾਥ ਦੀ ਅਗਵਾਈ ਵਾਲੀ ਸਾਬਕਾ ਕਾਂਗਰਸ ਸਰਕਾਰ ਨੂੰ ਸਮਰਥਨ ਦੇ ਰਿਹਾ ਸੀ ਪਰ ਮਾਰਚ ਵਿਚ ਕਾਂਗਰਸ ਦੇ 22 ਬਾਗ਼ੀ ਵਿਧਾਇਕਾਂ ਨਾਲ ਉਸ ਨੇ ਵੀ ਪਾਸਾ ਵੱਟ ਲਿਆ ਸੀ। ਸ਼ੇਰਾ ਨੇ ਕਿਹਾ, 'ਮੈਂ ਹੁਣ ਈਮਾਨਦਾਰੀ ਨਾਲ ਮੌਜੂਦਾ ਚੌਹਾਨ ਸਰਕਾਰ ਦਾ ਸਾਥ ਦੇ ਰਿਹਾ ਹਾਂ।' (ਏਜੰਸੀ)