ਰਾਮਵਿਲਾਸ ਪਾਸਵਾਨ ਹਸਪਤਾਲ 'ਚ ਭਰਤੀ

ਏਜੰਸੀ

ਖ਼ਬਰਾਂ, ਪੰਜਾਬ

ਰਾਮਵਿਲਾਸ ਪਾਸਵਾਨ ਹਸਪਤਾਲ 'ਚ ਭਰਤੀ

image

ਨਵੀਂ ਦਿੱਲੀ, 24 ਅਗੱਸਤ : ਬਿਹਾਰ ਦੇ ਦਿੱਗਜ਼ ਆਗੂ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਅੱਜ ਦੁਪਹਿਰ ਵੇਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਉਹ ਫਾਲੋਅਪ ਜਾਂਚ ਲਈ ਹਸਪਤਾਲ 'ਚ ਭਰਤੀ ਹੋਏ ਹਨ। ਉਨ੍ਹਾਂ ਨੂੰ ਪਹਿਲਾਂ ਤੋਂ ਦਿਲ ਦੀ ਬਿਮਾਰੀ ਹੈ। ਕੋਰੋਨਾ ਮਹਾਮਾਰੀ 'ਚ ਰਾਮਵਿਲਾਸ ਪਾਸਵਾਨ ਦੀ ਸਿਹਤ ਖ਼ਰਾਬ ਹੋਈ ਹੈ, ਅਜਿਹੇ 'ਚ ਉਨ੍ਹਾਂ ਦਾ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਜਾ ਸਕਦਾ ਹੈ।  ਦਿੱਲੀ ਦਾ ਫ਼ੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਹਸਪਤਾਲ ਕਾਫੀ ਪ੍ਰਸਿੱਧ ਹਸਪਤਾਲ ਹੈ ਜਿਥੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਠੀਕ ਕੀਤਾ ਜਾਂਦਾ ਹੈ।  ਉਨ੍ਹਾਂ ਨੂੰ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਫ਼ਿਲਹਾਲ ਮਿਲ ਰਹੀ ਸੂਚਨਾ ਅਨੁਸਾਰ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਠੀਕ ਹੈ। (ਏਜੰਸੀ)