ਚੰਡੀਗੜ੍ਹਸ਼ਹਿਰਨੂੰ ਸੁੰਦਰਤਾਇੰਡੈਕਸਵਿਚਪਹਿਲੇ ਸਥਾਨ ਤੇ ਲਿਆਉਣਾ ਮੇਰੀ ਤਰਜੀਹ ਹੋਵੇਗੀਅਨਿੰਦਿਤਾਮਿੱਤਰਾ

ਏਜੰਸੀ

ਖ਼ਬਰਾਂ, ਪੰਜਾਬ

ਚੰਡੀਗੜ੍ਹ ਸ਼ਹਿਰ ਨੂੰ  ਸੁੰਦਰਤਾ ਇੰਡੈਕਸ ਵਿਚ ਪਹਿਲੇ ਸਥਾਨ 'ਤੇ ਲਿਆਉਣਾ ਮੇਰੀ ਤਰਜੀਹ ਹੋਵੇਗੀ : ਅਨਿੰਦਿਤਾ ਮਿੱਤਰਾ

image

ਚੰਡੀਗੜ੍ਹ, 24  ਅਗੱਸਤ (ਨਰਿੰਦਰ ਸਿੰਘ ਝਾਂਮਪੁਰ) : 2007 ਬੈਚ ਦੀ ਆਈ ਏ ਐਸ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਨਾਲ ਨਾਲ ਚੰਡੀਗੜ੍ਹ ਸ਼ਹਿਰ ਨੂੰ  ਹੋਰ ਖ਼ੂਬਸੂਰਤ ਬਣਾਉਣਾ ਤੇ ਸਵੱਛਤਾ ਇੰਡੈਕਸ ਵਿਚ  ਪਹਿਲੇ ਸਥਾਨ 'ਤੇ ਲਿਆਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਕਾਰਜ ਵਾਸਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਮੈਂ ਉਨ੍ਹਾਂ ਤੋਂ ਹਮੇਸ਼ਾ ਸਹਿਯੋਗ ਦੀ ਆਸ ਰੱਖਾਂਗੀ |
ਅਨਿੰਦਿਤਾ ਮਿੱਤਰਾ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਵਰਗੇ ਪੰਜਾਬ ਦੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ | ਉਹ ਦੋ ਵਾਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਹੇ ਹਨ ਜਿਸ ਦੌਰਾਨ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ'ਤੇ ਸਮਾਗਮਾਂ ਦੇ ਆਯੋਜਨ ਵਿਚ ਅਹਿਮ ਰੋਲ ਅਦਾ ਕੀਤਾ | 

ਉਹ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ ਜਿਸ ਦੌਰਾਨ ਟਰਾਂਸਪੋਰਟ ਯੂਨੀਅਨਾਂ ਭੰਗ ਕਰਨਾ ਤੇ ਲਗਾਤਾਰ ਚਾਰ ਸਾਲਾਂ ਦੌਰਾਨ ਬਿਨਾਂ ਰੁਕਾਵਟ ਢੁਕਵੇਂ ਮੁੱਲ 'ਤੇ ਸਰਕਾਰੀ ਖ਼ਰੀਦ ਯਕੀਨੀ ਬਣਾਉਣ ਵਿਚ ਉਨ੍ਹਾਂ ਅਹਿਮ ਰੋਲ ਅਦਾ ਕੀਤਾ ਹੈ | ਅਨਿੰਦਿਤਾ ਮਿੱਤਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਮੁੱਖ ਤੌਰ 'ਤੇ ਲੋਕਾਂ ਨੂੰ  ਸਾਫ਼, ਪ੍ਰਭਾਵਸ਼ਾਲੀ, ਕੁਸ਼ਲ, ਪਾਰਦਰਸ਼ੀ ਤੇ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਮੁਹਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ  ਸ਼ਹਿਰ ਨੂੰ  ਸਾਫ਼, ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਵਿਚ ਤਕਨਾਲੋਜੀ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇਗੀ | ਨਗਰ ਨਿਗਮ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਵਿਗਿਆਨਕ ਢੰਗਾਂ ਨਾਲ ਕੂੜੇ ਦਾ ਢੁਕਵਾਂ ਪ੍ਰਬੰਧ ਯਕੀਨੀ ਬਣਾਏ ਜਾਣ ਦੇ ਵੀ ਯਤਨ ਕੀਤੇ ਜਾਣਗੇ ਜਿਸ ਨਾਲ ਲੋਕਾਂ ਨੁੰ ਵੱਡੀ ਰਾਹਤ ਮਿਲੇਗੀ | ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਰਾਜਨੀਤਿਕ ਜਥੇਬੰਦੀਆਂ ਨੇ ਉਨ੍ਹਾਂ ਦੇ ਤੌਰ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਅਜਿਹੇ ਆਸ਼ਾਵਾਦੀ ਅਫ਼ਸਰਾਂ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਕਾਰਜ ਹੁੰਦੇ ਹਨ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੀ ਹੋਰ ਵੀ ਤਰੱਕੀ ਹੋਵੇਗੀ ਅਤੇ ਇਸ ਨਾਲ ਰਹਿ ਗਏ ਕਾਰਜਾਂ ਨੂੰ  ਵੀ ਜਲਦ ਪੂਰਾ ਕਰ ਲਿਆ ਜਾਵੇਗਾ ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਹੋਰ ਵੀ ਬੁਲੰਦ ਹੌਸਲੇ ਨਾਲ ਕਾਰਜ ਕਰਨ ਲਈ ਪ੍ਰੇਰਿਤ ਕੀਤਾ | ਉਹਨਾਂ ਕਿਹਾ ਕਿ ਮੇਰਾ ਵੱਡਾ ਸ਼ਹਿਰ ਦੀ ਸੁੰਦਰਤਾ ਨੂੰ  ਹੋਰ ਨਿਖ਼ਾਰ ਨਾ ਅਤੇ ਰਹੇ ਕਾਰਜਾਂ ਨੂੰ  ਨਿਰਧਾਰਤ ਸਮੇਂ ਵਿੱਚ ਪੂਰਾ ਕਰਨਾ ਹੋਵੇਗਾ ਇਸ ਵਾਸਤੇ ਮੇਰੀ ਸ਼ਹਿਰ ਨਿਵਾਸੀਆਂ ਨੂੰ  ਅਪੀਲ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਚੰਡੀਗੜ੍ਹ ਸ਼ਹਿਰ ਸੁੰਦਰ ਸਾਫ਼ ਰੱਖਣ ਵਿੱਚ ਆਪਸੀ ਸਹਿਯੋਗ ਕਰੀਏ |
ਐਸਏਐਸ-ਨਰਿੰਦਰ-24-1
ਆਈ ਏ ਐਸ ਅਧਿਕਾਰੀ ਅਨਿੰਦਿਤਾ ਮਿੱਤਰਾ ਦੀ ਤਸਵੀਰ |