ਕੈਨੇਡਾ ਦੇ ਚੱਕਰਾਂ ਨੇ ਖ਼ਤਮ ਕੀਤੀ ਇੱਕ ਹੋਰ ਲਵਪ੍ਰੀਤ ਦੀ ਜ਼ਿੰਦਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹ ਦੇ 5 ਮਹੀਨਿਆਂ ਬਾਅਦ ਹੀ ਸਹੁਰੇ ਘਰ 'ਚੋਂ ਮਿਲੀ

Lovepreet Singh

 

ਮਲੇਰਕੋਟਲਾ( ਕੁਲਵੰਤ ਸਿੰਘ ਮੋਹਾਲੀ) ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ।  ਕਈ ਵਾਰ ਆਈਲੈਟਸ ਪਾਸ (IELTS pass girl) ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ  ਉਸਨੂੰ ਵਿਦੇਸ਼ ਭੇਜਦੇ।

 

ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ। ਅਜਿਹਾ ਹੀ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ  ਹੈ ਜਿਥੇ ਇੱਕ ਹੋਰ 25 ਸਾਲਾ ਲਵਪ੍ਰੀਤ ਸਿੰਘ ਨੇ ਕੈਨੇਡਾ ਜਾਣ ਦੇ ਚਾਅ ਵਿੱਚ ਲੁਧਿਆਣਾ ਦੀ ਪਵਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ ਪੰਜ ਮਹੀਨੇ ਬਾਅਦ ਹੀ  ਲਵਪ੍ਰੀਤ ਦੀ ਆਪਣੇ ਸਹੁਰਿਆਂ ਦੇ ਘਰ ਭੇਦਭਰੇ ਹਲਾਤਾਂ 'ਚ ਲਾਸ਼ ਮਿਲੀ। 

 

 

ਮ੍ਰਿਤਕ ਲਵਪ੍ਰੀਤ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਵਿਆਹ ਤੋਂ 22 ਦਿਨ ਬਾਅਦ  ਉਹਨਾਂ ਦੀ ਨੂੰਹ ਪਵਨਦੀਪ ਕੌਰ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤਾਂ ਉਸਨੇ ਆਪਣੇ ਹਾਵ-ਭਾਵ ਬਦਲਣੇ ਸ਼ੁਰੂ ਕਰ ਦਿੱਤੇ। ਉਹਨਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਕਿਸੇ ਹੋਰ ਲੜਕੇ ਨਾਲ ਨਜ਼ਾਇਜ ਸਬੰਧਾਂ ਦਾ ਮੇਰੇ ਬੇਟੇ ਨੂੰ ਪਤਾ ਲੱਗ ਗਿਆ ਸੀ ਅਤੇ ਉਹ ਉਹਨਾਂ ਦੇ ਪੁੱਤ ਨੂੰ ਬਰਗਲਾ ਕੇ ਆਪਣੇ ਪੇਕੇ ਘਰ ਲੈ ਗਈ ਜਿੱਥੇ ਜਾਣ ਤੋਂ ਇੱਕ ਮਹੀਨੇ ਦੇ ਅੰਦਰ ਹੀ ਮੇਰੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

 

 

 ਉਨ੍ਹਾਂ ਲੁਧਿਆਣਾ ਪੁਲਿਸ ਤੇ ਦੋਸ਼ ਲਾਉਂਦਿਆਂ ਕਿਹਾ ਕਿ ਲੁਧਿਆਣਾ ਪੁਲਿਸ  ਨੇ ਵੀ ਸਾਡੀ ਨਹੀ ਸੁਣੀ ਕਿਸਾਨ ਯੂਨੀਅਨਾਂ ਦੇ ਦਖਲ ਤੋਂ ਬਾਅਦ ਹੀ ਉਕਤ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ।