ਸੀ.ਪੀ.ਐਫ਼. ਕਰਮਚਾਰੀ ਯੂਨੀਅਨ ਦੇ ਧਰਨੇ ’ਤੇ

ਏਜੰਸੀ

ਖ਼ਬਰਾਂ, ਪੰਜਾਬ

ਸੀ.ਪੀ.ਐਫ਼. ਕਰਮਚਾਰੀ ਯੂਨੀਅਨ ਦੇ ਧਰਨੇ ’ਤੇ

image

ਪਟਿਆਲਾ, 24 ਅਗੱਸਤ (ਅਵਤਾਰ ਸਿੰਘ ਗਿੱਲ) : ਸੀ.ਪੀ.ਐਫ਼ ਕਰਮਚਾਰੀ ਯੂਨੀਅਨ ਪੈਨਸ਼ਨ ਸਕੀਮ ਦੀ ਬਹਾਲੀ ਲਈ ਅੱਜ ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਪੰਜਾਬ ਦੇ ਮੁਲਾਜ਼ਮਾਂ ਦੀ ਸੂਬਾਈ ਰੈਲੀ ਵਿਚ ਹਜ਼ਾਰਾਂ ਮੁਲਾਜ਼ਮ ਨੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ 2004 ਵਿਚ ਬੰਦ ਕੀਤੀ ਪੈਂਸ਼ਨ ਪਾਲਿਸੀ ਦੁਬਾਰਾ ਤੋਂ ਲਾਗੂ ਕਰਵਾਉਣ ਲਈ ਡੱਟਵਾਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਇਸ ਵੱਡੇ ਪ੍ਰਦਰਸ਼ਨ ਨੂੰ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਇਕ ਚਿਤਾਵਨੀ ਦੇ ਤੌਰ ’ਤੇ ਵੀ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਵੀ ਕਿਹਾ ਜਾਵੇ ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਇਸ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਹਰ ਜ਼ਿਲ੍ਹੇ ਵਿਚੋਂ ਜਿਥੇ ਮੁਲਾਜ਼ਮ ਵਰਗ ਦੇ ਲੋਕ ਪਟਿਆਲਾ ਪੁੱਜੇ, ਉਥੇ ਹੀ ਬਾਕੀ ਜਥੇਬੰਦੀਆਂ ਵਲੋਂ ਵੀ ਇਨ੍ਹਾਂ ਨੂੰ ਭਰਵਾਂ ਸਹਿਯੋਗ ਮਿਲਿਆ।
ਇਸ ਰੈਲੀ ਦੀ ਅਗਵਾਈ ਸੀ.ਪੀ.ਐਫ਼ ਦੇ ਸੂਬਾਈ ਪ੍ਰਧਾਨ ਸੁਖਜੀਤ ਸਿੰਘ ਨੇ ਕੀਤੀ। ਰੈਲੀ ਵਿਚ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਤੇ ਡਾ. ਦਰਸ਼ਨਪਾਲ ਸਮੇਤ ਕੱੁਝ ਹੋਰ ਕਿਸਾਨ ਆਗੂ ਵੀ ਪੁੱਜੇ। ਉਗਰਾਹਾਂ ਨੇ ਐਲਾਨ ਕੀਤਾ ਕਿ ਜੇ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿਚ  ਰਾਜਸੀ ਆਗੂ ਸ਼ਿਰਕਤ ਕਰਨਗੇ ਤਾਂ ਉਹ ਉਨ੍ਹਾਂ ਨੂੰ ਬਾਹਰੋਂ ਹਮਾਇਤ ਕਰਨਗੇ ਪਰ ਜੇ ਰਾਜਸੀ ਆਗੂਆਂ ਨੂੰ ਸਟੇਜਾਂ ਤੋਂ ਦੂਰ ਰੱਖਿਆ ਜਾਵੇਗਾ ਤਾਂ ਕਿਸਾਨ ਆਗੂ ਖੁੱਲ੍ਹੇਆਮ ਇਸ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਨਗੇ। 
ਦੂਜੇ ਪਾਸੇ ਇਸ ਰੋਸ਼ ਪ੍ਰਦਰਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਆਪ ਆਗੂ ਪਹੁੰਚਣ ’ਤੇ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ ਡਕੌਂਦਾ ਅਤੇ ਰੁਲਦੁ ਸਿੰਘ ਮਾਨਸਾ ਧਰਨੇ ਦਾ ਸਿਆਸੀਕਰਨ ਹੁੰਦੇ ਦੇਖ ਨਰਾਜ ਹੋ ਕੇ ਧਰਨੇ ਵਿੱਚੋਂ ਚੁੱਪ ਚਾਪ ਚਲੇ ਗਏ। ਦਸਣਯੋਗ ਹੈ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਜਿਥੇ ਸਾਲ ਭਰ ਤੋਂ ਕਿਸਾਨ ਜਥੇਬੰਦੀਆਂ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੀਆਂ ਹਨ ਵਿੱਚ ਸਿੱਧੇ ਤੌਰ ’ਤੇ ਐਲਾਨ ਕੀਤਾ ਗਿਆ ਸੀ ਕਿ ਜਿਥੇ ਵੀ ਕਿਸੇ ਹੱਕੀ ਰੋਸ ਮੁਜਾਹਰੇ ਵਿੱਚ ਸਿਆਸੀ ਲੋਕ ਸ਼ਾਮਲ ਹੋਣਗੇ ਤਾਂ ਕਿਸਾਨ ਜਥੇਬੰਦੀਆਂ ਉਸਦਾ ਸਮਰਥਨ ਨਹੀਂ ਕਰਨਗੀਆਂ ਪਰ ਅੱਜ ਮੁਲਾਜ਼ਮਾਂ ਵੱਲੋਂ ਸੱਦੇ ’ਤੇ ਪਹੁੰਚੇ ਹਰਪਾਲ ਚੀਮਾ ਕਰਕੇ ਕਿਸਾਨ ਆਗੂ ਖਾਸੇ ਨਰਾਜ਼ ਹੋ ਗਏ, ਜਿਸ ਤੋਂ ਬਾਅਦ ਉਹ ਧਰਨੇ ਤੋਂ ਕਿਨਾਰਾ ਕਰ ਗਏ। 
ਆਪ ਆਗੂ ਹਰਪਾਲ ਚੀਮਾ ਨੇ ਕਿਹਾ ਕਿ 2022 ਚ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣ ਗਿਆ ।ਸੂਬਾ ਪ੍ਰਧਾਨ ਨੇ ਮੰਚ ਤੋਂ ਐਲਾਨ ਕੀਤਾ ਕਿ ਉਨ੍ਹਾਂ ਨੇ ਕਿਸੇ ਵੀ ਰਾਜਸੀ ਆਗੂ ਨੂੰ ਸੱਦਾ ਨਹੀਂ ਦਿੱਤਾ ਪਰ ਜੇ ਕੋਈ ਰਾਜਸੀ ਆਗੂ ਉਨ੍ਹਾਂ ਦੀ ਹਮਾਇਤ ਵਿੱਚ ਪੁੱਜਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀ। ਉਨ੍ਹਾਂ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ ਜੇ ਉਨ੍ਹਾਂ ਨੂੰ ਰਾਜਸੀ ਹਮਾਇਤ ਮਿਲਦੀ ਹੈ ਤਾਂ ਇਸ ਦਾ ਨੁਕਸਾਨ ਨਹੀਂ ਪਰ ਕਿਤੇ ਨਾ ਕਿਤੇ ਫਾਇਦਾ ਹੀ ਹੋ ਸਕਦਾ ਹੈ।
ਫੋਟੋ ਨੰ: 24 ਪੀਏਟੀ 16