ਸ੍ਰੀਹਰਿਮੰਦਰਸਾਹਿਬਦੇਨਿਯੁਕਤਕੀਤੇਗ੍ਰੰਥੀਆਂਦੀਨਿਯੁਕਤੀਨਿਯਮਾਂਨੂੰ ਛਿੱਕੇਟੰਗਕੇਹੋਈ ਕਾਹਨੇਕੇ,ਸ਼ਾਹਪੁਰ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਹਰਿਮੰਦਰ ਸਾਹਿਬ ਦੇ ਨਿਯੁਕਤ ਕੀਤੇ ਗ੍ਰੰਥੀਆਂ ਦੀ ਨਿਯੁਕਤੀ ਨਿਯਮਾਂ ਨੂੰ  ਛਿੱਕੇ ਟੰਗ ਕੇ ਹੋਈ : ਕਾਹਨੇਕੇ, ਸ਼ਾਹਪੁਰ

image

ਅੰਮਿ੍ਤਸਰ, 24 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਗ ਮੈਂਬਰਾਂ ਮਾਸਟਰ ਮਿੱਠੂ ਸਿੰਘ ਕਾਹਨੇਕੇ ਸੁਨਾਮ ਅਤੇ ਅਮਰੀਕ ਸਿੰਘ ਸ਼ਾਹਪੁਰ ਨੇ ਅੱਜ ਐਸ.ਜੀ.ਪੀ.ਸੀ. ਦੀ ਐਗਜ਼ੈਕਟਿਵ ਕਮੇਟੀ 'ਚ ਤਿੰਨ ਗ੍ਰੰਥੀਆਂ ਦੀਆਂ ਨਿਯੁਕਤੀਆਂ ਨੂੰ  ਸਿਆਸਤ ਤੋਂ ਪ੍ਰੇਰਤ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਵਿਚ ਨਿਯਮ ਛਿੱਕੇ ਟੰਗੇ ਗਏ ਹਨ | ਉਨ੍ਹਾਂ ਮੁਤਾਬਕ ਅੰਤਿ੍ਗ ਕਮੇਟੀ ਦੀ ਮੀਟਿੰਗ 'ਚ ਇਹ ਏਜੰਡਾ ਮੌਕੇ 'ਤੇ ਹੀ ਲਿਆਂਦਾ ਗਿਆ | ਵਿਰੋਧੀ ਧਿਰ ਵਲੋਂ ਕੀਤੀ ਗਈ ਵਿਰੋਧਤਾ ਨੂੰ  ਰਿਕਾਰਡ 'ਤੇ ਲਿਆਂਦਾ ਗਿਆ | ਉਪਰੰਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਹੁ-ਸੰਮਤੀ ਨਾਲ ਗ੍ਰੰਥੀਆਂ ਦੀ ਨਿਯੁਕਤੀ ਨੂੰ  ਪ੍ਰਵਾਨ ਕਰ ਲਿਆ | 
ਇਸ ਸਬੰਧੀ ਵੱਖ-ਵੱਖ ਮਿਲੀਆਂ ਸ਼ਿਕਾਇਤਾਂ 'ਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਖ਼ਲਅੰਦਾਜ਼ੀ ਦੀ ਹੀ ਚਰਚਾ ਹੈ | ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਪ੍ਰਸਿੱਧ ਮੁਕੱਦਸ ਅਸਥਾਨ ਹੈ, ਜਿਥੇ ਸਵਾ ਲੱਖ ਦੇ ਕਰੀਬ ਰੋਜ਼ਾਨਾ ਸ਼ਰਧਾਲੂ ਨਤਮਤਕ ਹੁੁੰਦੇ ਹਨ | ਇਹੋ ਜਿਹੇ ਪਵਿੱਤਰ ਗੁਰੂ ਘਰ ਵਿਚ ਸਿਫ਼ਾਰਸ਼ਾਂ ਦੀ ਥਾਂ ਮੈਰਿਟ ਤੇ ਸਿੱਖ ਵਿਦਵਾਨ ਨਿਯੁਕਤ ਹੋਣੇ ਚਾਹੀਦੇ ਹਨ, ਜਿਨ੍ਹਾ ਦਾ ਅਕਸ ਬੇਹੱਦ ਮਿਆਰੀ ਤੇ ਉੱਚ ਤਾਲੀਮ ਪ੍ਰਾਪਤ ਹੋਣ | ਅਮਰੀਕ ਸਿੰਘ ਸ਼ਾਹਪੁਰ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਵ. ਗਿ. ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  29 ਮਾਰਚ 2000 ਨੂੰ  ਆਦੇਸ਼ ਕੀਤਾ ਸੀ ਕਿ ਉਹ ਤਖ਼ਤਾਂ ਦੇ ਜਥੇਦਾਰਾਂ ਤੇ ਗ੍ਰੰਥੀ ਉਹ ਨਿਯੁਕਤ ਕਰਨ ਜੋ ਪੰਥਕ ਸੋਚ ਵਾਲੀ ਯੋਗਤਾ ਰਖਦੇ ਹੋਣ ਤੇ ਬਾਕਾਇਦਾ ਉਨ੍ਹਾਂ ਦਾ ਕਾਰਜ ਖੇਤਰ, ਵਿਧੀ ਵਿਧਾਨ, ਸੇਵਾ ਮੁਕਤੀ ਆਦਿ ਨਿਸ਼ਚਿਤ ਕੀਤੀ ਜਾਵੇ ਤਾਂ ਜੋ ਨਿਯੁਕਤੀਆਂ ਦੇ ਮਸਲੇ 'ਤੇੇ ਕੋਈ ਦਖ਼ਲਅੰਦਾਜ਼ੀ ਨਾ ਕਰ ਸਕੇ |
ਉਕਤ ਮੈਂਬਰਾਂ ਮੁਤਾਬਕ ਜਥੇਦਾਰ ਤੇ ਗ੍ਰੰਥੀਆਂ ਦੀ ਨਿਯੁਕਤੀਆਂ ਸਬੰਧੀ ਕਮੇਟੀ ਦਾ ਗਠਨ ਜਾਣ ਬੁਝ ਕੇ ਨਹੀਂ ਕੀਤਾ ਜਾ ਰਿਹਾ ਤਾਂ ਜੋ ਉਹ ਆਜ਼ਾਦੀ ਨਾਲ ਪੰਥਕ ਕੰਮ ਕਰ ਸਕਣ | ਉਨ੍ਹਾਂ ਮੌਜੂਦਾ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ  ਸਥਾਈ ਜਥੇਦਾਰ ਨਾ ਬਣਾਉਣ 'ਤੇ ਵੀ ਇਤਰਾਜ ਕੀਤਾ |