ਆਯੂਸ਼ਮਾਨ ਭਾਰਤ PM ਜਨ ਸੁਰੱਖਿਆ ਯੋਜਨਾ ਦੇ ਤਹਿਤ ਇਨ੍ਹਾਂ ਲੋਕਾਂ ਨੂੰ ਮਿਲੇਗਾ ਪੰਜ ਲੱਖ ਦਾ ਸਿਹਤ ਬੀਮਾ

ਏਜੰਸੀ

ਖ਼ਬਰਾਂ, ਪੰਜਾਬ

ਸਮਝੌਤੇ ਦੇ ਤਹਿਤ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਟਰਾਂਸਜੈਂਡਰਾਂ ਦੇ ਸਿਹਤ ਬੀਮੇ ਦਾ ਖਰਚਾ ਸਹਿਣ ਕਰੇਗਾ।

Ayushman Bharat

 

 ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਸੁਰੱਖਿਆ ਯੋਜਨਾ (PMJY) ਦੇ ਤਹਿਤ ਟਰਾਂਸਜੈਂਡਰਾਂ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਬੁੱਧਵਾਰ ਨੂੰ ਰਾਸ਼ਟਰੀ ਸਿਹਤ ਅਥਾਰਟੀ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵਿਚਕਾਰ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ।

 

ਸਮਝੌਤੇ ਦੇ ਤਹਿਤ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਟਰਾਂਸਜੈਂਡਰਾਂ ਦੇ ਸਿਹਤ ਬੀਮੇ ਦਾ ਖਰਚਾ ਸਹਿਣ ਕਰੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਯੋਜਨਾ ਤਹਿਤ ਮੌਜੂਦਾ ਸਮੇਂ ਵਿੱਚ ਰਜਿਸਟਰਡ 4.80 ਲੱਖ ਟਰਾਂਸਜੈਂਡਰਾਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ।

ਇਹ ਟਰਾਂਸਜੈਂਡਰ ਪਹਿਲਾਂ ਹੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੁਆਰਾ ਰਜਿਸਟਰਡ ਹਨ ਅਤੇ ਉਨ੍ਹਾਂ ਦੀ ਸੂਚੀ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਹੁਣ ਟਰਾਂਸਜੈਂਡਰਾਂ ਨੂੰ ਆਪਣਾ ਆਯੂਸ਼ਮਾਨ ਭਾਰਤ ਕਾਰਡ ਸਿੱਧਾ ਰਾਸ਼ਟਰੀ ਸਿਹਤ ਅਥਾਰਟੀ ਤੋਂ ਲੈਣਾ ਹੋਵੇਗਾ।