Won a Lottery: ਪੰਜਾਬ 'ਚ ਸਰਕਾਰੀ ਮੁਲਾਜ਼ਮ ਨੇ ਜਿੱਤੀ 10 ਲੱਖ ਦੀ ਲਾਟਰੀ, ਲਾਟਰੀ ਏਜੰਟ ਮਠਿਆਈ ਲੈ ਕੇ ਪਹੁੰਚਿਆ ਘਰ 

ਏਜੰਸੀ

ਖ਼ਬਰਾਂ, ਪੰਜਾਬ

Won a Lottery: ਉਸ ਨੇ ਕਈ ਵਾਰ ਦੋ ਜਾਂ ਤਿੰਨ ਹਜ਼ਾਰ ਰੁਪਏ ਤੱਕ ਦੇ ਇਨਾਮ ਜਿੱਤੇ ਹਨ, ਪਰ ਉਸਨੂੰ ਉਮੀਦ ਸੀ ਕਿ ਇੱਕ ਦਿਨ ਉਹ ਜ਼ਰੂਰ ਜਿੱਤੇਗਾ

In Punjab, a government employee won a lottery of 10 lakhs, the lottery agent arrived home with sweets

 

Won a Lottery: ਫਾਜ਼ਿਲਕਾ 'ਚ ਫੂਡ ਸਪਲਾਈ ਵਿਭਾਗ ਦੇ ਇਕ ਮੁਲਾਜ਼ਮ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਦੋਂ ਇਸ ਗੱਲ ਦਾ ਪਤਾ ਲਾਟਰੀ ਏਜੰਟ ਨੂੰ ਲੱਗਾ ਤਾਂ ਉਸ ਨੇ ਟਿਕਟ ਖਰੀਦਣ ਵਾਲੇ ਨੂੰ ਫੋਨ ਕੀਤਾ ਲੇਕਿਨ ਟਿਕਟ ਖਰੀਦਦਾਰ ਨੂੰ ਯਕੀਨ ਨਹੀਂ ਹੋਇਆ। ਆਖਿਰਕਾਰ ਲਾਟਰੀ ਏਜੰਟ ਮਿਠਾਈ ਦਾ ਡੱਬਾ ਲੈ ਕੇ ਉਹਨਾਂ ਦੇ ਘਰ ਪਹੁੰਚ ਗਿਆ। ਜਿਸ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਉਹ 10 ਲੱਖ ਰੁਪਏ ਦਾ ਮਾਲਕ ਬਣ ਗਿਆ ਹੈ।

ਫੂਡ ਸਪਲਾਈ ਵਿਭਾਗ ਵਿੱਚ ਤਾਇਨਾਤ ਮੁਲਾਜ਼ਮ ਰਾਕੇਸ਼ ਕੁਮਾਰ ਵਾਸੀ ਕੈਂਟ ਰੋਡ ਫਾਜ਼ਿਲਕਾ ਨੇ ਦੱਸਿਆ ਕਿ ਉਹ ਫੂਡ ਸਪਲਾਈ ਵਿਭਾਗ ਵਿੱਚ ਤਾਇਨਾਤ ਹੈ। ਉਸ ਦੀ ਪਤਨੀ ਤੇਜਸਵੀ ਪਿੰਡ ਬਨਵਾਲਾ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ, ਉਹ 2007 ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ, ਉਸਨੇ ਕਈ ਵਾਰ ਦੋ ਜਾਂ ਤਿੰਨ ਹਜ਼ਾਰ ਰੁਪਏ ਤੱਕ ਦੇ ਇਨਾਮ ਜਿੱਤੇ ਹਨ, ਪਰ ਉਸਨੂੰ ਉਮੀਦ ਸੀ ਕਿ ਇੱਕ ਦਿਨ ਉਹ ਜ਼ਰੂਰ ਜਿੱਤੇਗਾ। ਹੁਣ ਇਸ ਵਾਰ ਉਸ ਨੂੰ ਰਾਖੀ ਬੰਪਰ ਪੰਜਾਬ ਰਾਜ ਵੱਲੋਂ 10 ਲੱਖ ਰੁਪਏ ਦਾ ਇਨਾਮ ਮਿਲਿਆ ਹੈ।

ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਸ ਨੇ 10 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ, ਪਰ ਉਸ ਨੂੰ ਯਕੀਨ ਨਹੀਂ ਆਇਆ, ਆਖਰਕਾਰ ਲਾਟਰੀ ਏਜੰਟ ਉਸ ਨੂੰ ਵਧਾਈ ਦੇਣ ਲਈ ਬਾਜ਼ਾਰ ਤੋਂ ਮਠਿਆਈ ਦਾ ਡੱਬਾ ਲੈ ਕੇ ਉਸ ਦੇ ਘਰ ਪਹੁੰਚ ਗਿਆ। ਜਿਸ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਉਸ ਨੇ 10 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ।

ਲਾਟਰੀ ਏਜੰਟ ਖਜਾਨ ਚੰਦ ਵਰਮਾ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਸੜਕਾਂ 'ਤੇ ਲੋਕਾਂ ਨੂੰ ਟਿਕਟਾਂ ਵੇਚ ਰਿਹਾ ਹੈ। ਰਾਕੇਸ਼ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਲਾਟਰੀ ਦੀ ਟਿਕਟ ਖਰੀਦਦਾ ਆ ਰਿਹਾ ਸੀ, ਉਸ ਨੇ ਦੱਸਿਆ ਕਿ ਅੱਜ ਉਸ ਵੱਲੋਂ ਵੇਚੀ ਗਈ ਟਿਕਟ ਨੰਬਰ 872978 ਉੱਤੇ ਕਰੀਬ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈl