Punjab News: 22 ਸਾਲਾਂ ਤੋਂ ਘਰ ’ਚ ਕੰਮ ਕਰਦੇ ਨੌਕਰ ਨੇ ਮਾਮੂਲੀ ਝਗੜੇ ਨੂੰ ਲੈ ਕੇ ਮਾਲਕ ਦਾ ਕੀਤਾ ਕਤਲ
Punjab News: ਇੱਕ ਦਿਨ ਪਹਿਲਾਂ ਚਰਨ ਸਿੰਘ ਨੇ ਕੰਮ ਨੂੰ ਲੈ ਕੇ ਸ਼ੰਭੂ ਨੂੰ ਝਿੜਕਿਆ ਸੀ
Punjab News: ਲੁਧਿਆਣਾ ਦੇ ਕਸਬਾ ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਜ਼ੁਰਗ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ। ਫਿਰ ਉਸ ਦਾ ਨੌਕਰ ਕਮਰੇ ਵਿਚ ਆਇਆ ਅਤੇ ਉਸ ਦੇ ਸਿਰ 'ਤੇ ਕਈ ਵਾਰ ਕੀਤੇ। ਬਜ਼ੁਰਗ ਨੂੰ ਚੀਕਣ ਜਾਂ ਰੌਲਾ ਪਾਉਣ ਦਾ ਵੀ ਸਮਾਂ ਨਹੀਂ ਮਿਲਿਆ, ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦਾ ਨਾਂ ਚਰਨ ਸਿੰਘ (60) ਹੈ। ਚਰਨ ਸਿੰਘ ਦਾ ਇੱਕ ਪੁੱਤਰ ਸੁਖਵਿੰਦਰ ਸਿੰਘ ਹੈ। ਸਾਰਾ ਪਰਿਵਾਰ ਖੇਤੀ ਕਰਦਾ ਹੈ। ਸ਼ੰਭੂ ਨਾਂ ਦਾ ਨੌਕਰ ਕਰੀਬ 22 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਿਹਾ ਹੈ। ਇੱਕ ਦਿਨ ਪਹਿਲਾਂ ਚਰਨ ਸਿੰਘ ਨੇ ਕੰਮ ਨੂੰ ਲੈ ਕੇ ਸ਼ੰਭੂ ਨੂੰ ਝਿੜਕਿਆ ਸੀ। ਇਸੇ ਗੱਲ ਤੋਂ ਸ਼ੰਭੂ ਨੂੰ ਗੁੱਸਾ ਆ ਗਿਆ।
ਇਸੇ ਰੰਜਿਸ਼ ਨੂੰ ਮੁੱਖ ਰੱਖਦਿਆਂ ਸ਼ੰਭੂ ਨੇ ਸੁੱਤੇ ਪਏ ਚਰਨ ਸਿੰਘ 'ਤੇ ਹਮਲਾ ਕਰ ਦਿੱਤਾ। ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਰਨ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਸ਼ੰਭੂ ਨੂੰ ਕਤਲ ਕਰਦੇ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਫਿਲਹਾਲ ਸ਼ੰਭੂ ਘਟਨਾ ਵਾਲੀ ਥਾਂ ਤੋਂ ਫਰਾਰ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।