ਫਰੀਦਕੋਟ ਪੁਲਿਸ ਨੇ 04 ਦੋਸ਼ੀਆਂ ਨੂੰ 01 ਪਿਸਟਲ, ਜਿੰਦਾ ਕਾਰਤੂਸ ਤੇ ਤੇਜਧਾਰ ਹਥਿਆਰਾ ਸਮੇਤ ਕੀਤਾ ਕਾਬੂ
ਦੋਸ਼ੀਆ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਚੋਰੀ ਦੀਆਂ ਧਾਰਾਵਾ ਤਹਿਤ ਦਰਜ ਹਨ ਕੁੱਲ 06 ਮੁਕੱਦਮੇ
ਫਰੀਦਕੋਟ : ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਨੂੰ ਇੱਕ ਸੁਰੱਖਿਅਤ ਜਿਲ੍ਹਾ ਬਣਾਈ ਰੱਖਣ ਦੇ ਮਕਸਦ ਨਾਲ ਮਾੜੇ ਅਨਸਰਾ ਖਿਲਾਫ ਇੱਕ ਸਖਤ ਅਤੇ ਨਿਰਨਾਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਫਰੀਦਕੋਟ ਪੁਲਿਸ ਵੱਲੋਂ ਇੱਕ ਗਿਰੋਹ ਵਿੱਚ ਸ਼ਾਮਿਲ 04 ਦੋਸ਼ੀਆਂ ਨੂੰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਸੰਦੀਪ ਕੁਮਾਰ ਐਸ.ਪੀ(ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮਨੀ, ਸਰਬਜੀਤ ਸਿੰਘ ਉਰਫ ਬੱਬਲੂ, ਸਾਵਨ ਸਿੰਘ ਅਤੇ ਰਾਮੂ ਵਜੋ ਹੋਈ ਹੈ। ਇਹ ਸਾਰੇ ਦੋਸ਼ੀ ਫਰੀਦਕੋਟ ਸ਼ਹਿਰ ਨਾਲ ਸਬੰਧਿਤ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ 01 ਦੇਸੀ ਪਿਸਟਲ, 02 ਜਿੰਦਾ ਕਾਰਤੂਸ, 01 ਖੰਡਾ, 01 ਕਾਪਾ ਅਤੇ 01 ਕ੍ਰਿਪਾਨ ਬਰਾਮਦ ਕੀਤੀ ਗਈ ਹੈ।
ਕਾਰਵਾਈ ਦੇ ਵੇਰਵੇ ਸਾਝੇ ਕਰਦਿਆ ਉਹਨਾ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਦੀ ਨਿਗਰਾਨੀ ਹੇਠ ਸ:ਥ ਇਕਬਾਲ ਚੰਦ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਉਪਰੋਕਤ ਦੋਸ਼ੀ ਤਲਵੰਡੀ ਫਾਟਕ ਦੇ ਥੱਲੇ ਬਣੇ ਅੰਡਰ ਬ੍ਰਿਜ ਹੇਠ ਬੈਠ ਕੇ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ।
ਜਿਸਤੇ ਉਹਨਾ ਵੱਲੋਂ ਪੁਲਿਸ ਪਾਰਟੀ ਸਮੇਤ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਸਾਰੇ ਦੋਸ਼ੀਆਂ ਨੂੰ 01 ਦੇਸੀ ਪਿਸਟਲ, 02 ਕਾਰਤੂਸ, 01 ਖੰਡਾ, 01 ਕਾਪਾ ਅਤੇ 01 ਕ੍ਰਿਪਾਨ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮਕੱਦਮਾ ਨੰਬਰ 365 ਮਿਤੀ 24.08.2025 ਅਧੀਨ ਧਾਰਾ 111(2) ਬੀ.ਐਨ.ਐਸ 25/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਇਹਨਾ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਨਾਲ ਫਰੀਦਕੋਟ ਪੁਲਿਸ ਵੱਲੋ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਹਨਾ ਕਿਹਾ ਕਿ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਚੋਰੀ ਦੀਆਂ ਧਾਰਾਵਾ ਤਹਿਤ ਪਹਿਲਾ ਵੀ 06 ਮੁਕੱਦਮੇ ਦਰਜ ਰਜਿਸਟਰ ਹਨ।
ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।
ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਦਰਜ ਮੁਕੱਦਮੇ ਹੇਠ ਲਿਖੇ ਅਨੁਸਾਰ ਹਨ:
ਲੜੀ ਨੰ. ਦੋਸ਼ੀਆਂ ਦਾ ਵੇਰਵਾ ਪਹਿਲਾ ਦਰਜ ਮੁਕੱਦਮੇ
(1) ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਰਾਜ ਸਿੰਘ ਵਾਸੀ ਚਹਿਲ ਫਾਟਕ ਫਰੀਦਕੋਟ ਮੁਕੱਦਮਾ ਨੰਬਰ 124 ਮਿਤੀ 25.08.2024 ਅ/ਧ 21(ਬੀ)/61/85 ਐਨ.ਡੀ.ਪੀ.ਐਸ ਥਾਣਾ ਜੈਤੋ
(2) ਸਰਬਜੀਤ ਸਿੰਘ ਉਰਫ ਬੱਬਲੂ ਪੁੱਤਰ ਦੇਵ ਦੱਤ ਵਾਸੀ ਨਿਊ ਹਰਿੰਦਰਾ ਨਗਰ ਫਰੀਦਕੋਟ 1) ਮੁਕੱਦਮਾ ਨੰਬਰ 249 ਮਿਤੀ 26.08.2021 ਅ/ਧ 379/411 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ
2) ਮੁਕੱਦਮਾ ਨੰਬਰ 144 ਮਿਤੀ 17.04.2024 ਅ/ਧ 457, 380, 201, 411 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ
3) ਮੁਕੱਦਮਾ ਨੰਬਰ 166 ਮਿਤੀ 03.05.2024 ਅ/ਧ 380, 325, 457 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ
4) ਮੁਕੱਦਮਾ ਨੰਬਰ 258 ਮਿਤੀ 14.06.2025 ਅ/ਧ 331(4), 305, 324(4) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ
(3) ਸਾਵਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦਸਮੇਸ ਨਗਰ ਫਰੀਦਕੋਟ --
(4) ਰਾਮੂ ਪੁੱਤਰ ਹਮੀਰਾ ਵਾਸੀ ਤਲਵੰਡੀ ਫਾਟਕ ਝੁੱਗੀਆ ਫਰੀਦਕੋਟ ਮੁਕੱਦਮਾ ਨੰਬਰ 277 ਮਿਤੀ 22.07.2024 ਅ/ਧ 331(4), 305(3/5) 317(2) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ