ਮੁਕਤਸਰ ਜੇਲ੍ਹ ਵਿਚ 19 ਕੈਦੀਆਂ ਨੇ ਪੇਸ਼ ਕੀਤੀ ਮਿਸਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਮੁਕਤਸਰ ਦੀ ਜੇਲ੍ਹ ਬਣੀ ਪੰਜਾਬ ਦੀ ਪਹਿਲੀ ਜੇਲ੍ਹ, ਜਿਸ ਵਿਚ 19 ਕੈਦੀਆਂ ਨੇ ਕੀਤੀਆਂ ਅੱਖਾਂ ਦਾਨ

19 inmates donate eyes in district Muktsar jail

ਮੁਕਤਸਰ: ਪੰਜਾਬ ਦੀਆਂ ਜੇਲ੍ਹਾਂ ਵਿਚ ਅਕਸਰ ਗਲਤ ਕੰਮ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਪਰ ਹੁਣ ਪੰਜਾਬੀ ਦੀ ਇਕ ਜੇਲ੍ਹ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿਚ ਇਕ ਅਜਿਹੀ ਜੇਲ੍ਹ ਹੈ, ਜਿਸ ਵਿਚ ਸਜ਼ਾ ਭੁਗਤ ਰਹੇ ਕੈਦੀਆਂ ਵਿਚ ਵੀ ਇਨਸਾਨੀਅਤ ਜਾਗੀ ਹੈ ਅਤੇ ਉਹਨਾਂ ਨੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।

ਪੰਜਾਬ ਦੀ ਮੁਕਤਸਰ ਜੇਲ੍ਹ ਵਿਚ ਅੱਖਾਂ ਦੀ ਇਕ ਡਾਕਟਰ ਨੇ ਕੈਦੀਆਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਇਕ ਹੀ ਦਿਨ ਵਿਚ 19 ਕੈਦੀਆਂ ਨੇ ਅਪਣੀਆਂ ਅੱਖਾਂ ਦਾਨ ਕਰ ਦਿੱਤੀਆਂ। ਇਹਨਾਂ ਕੈਦੀਆਂ ਨੇ ਸਿਰਫ਼ ਅੱਖਾਂ ਹੀ ਦਾਨ ਨਹੀਂ ਕੀਤੀਆਂ ਬਲਕਿ ਇਹਨਾਂ ਨੂੰ ਅਪਣੇ ਵੱਲੋਂ ਕੀਤੇ ਗਏ ਕੰਮਾਂ ਲਈ ਪਛਤਾਵਾ ਵੀ ਹੋ ਰਿਹਾ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਅਪਣੀ ਜ਼ਿੰਦਗੀ ਵਿਚ ਬਹੁਤ ਗਲਤੀਆਂ ਕੀਤੀਆਂ ਹਨ ਪਰ ਹੁਣ ਨੂੰ ਮਹਿਸੂਸ ਹੋ ਰਿਹਾ ਹੈ ਕਾਨੂੰਨ ਦੇ ਘੇਰੇ ਵਿਚ ਰਹਿਣਾ ਕਿੰਨਾ ਜਰੂਰੀ ਹੈ।

ਉਹਨਾਂ ਕਿਹਾ ਕਿ ਉਹ ਕੰਮਾਂ ਕਾਰਨ ਅਪਣੇ ਪਰਵਾਰਾਂ ਅਤੇ ਸਮਾਜ ਲਈ ਸ਼ਰਾਪ ਬਣੇ। ਇਸ ਲਈ ਉਹਨਾਂ ਨੇ ਗਲਤ ਕੰਮ ਜਿਵੇਂ ਨਸ਼ਾ ਆਦਿ ਛੱਡਣ ਦਾ ਪ੍ਰਣ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਅਪਣੇ ਪਰਵਾਰਾਂ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ। ਸਿਰਫ਼ ਇੰਨਾ ਹੀ ਨਹੀਂ ਇਹਨਾਂ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਡਾਕਟਰ ਦੀ ਕਾਫ਼ੀ ਤਾਰੀਫ ਕੀਤੀ ਅਤੇ ਕਿਹਾ ਕਿ ਹੁਣ ਤੋਂ ਉਹ ਬੁਰੇ ਕੰਮ ਨਹੀਂ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।