ਡਰੱਗ ਮਾਮਲੇ 'ਚ ਸੰਮਨ ਦੇ ਬਾਵਜੂਦ ਨਹੀਂ ਪਹੁੰਚੀ ਅਦਾਕਾਰਾ ਰਕੁਲਪ੍ਰੀਤ

ਏਜੰਸੀ

ਖ਼ਬਰਾਂ, ਪੰਜਾਬ

ਡਰੱਗ ਮਾਮਲੇ 'ਚ ਸੰਮਨ ਦੇ ਬਾਵਜੂਦ ਨਹੀਂ ਪਹੁੰਚੀ ਅਦਾਕਾਰਾ ਰਕੁਲਪ੍ਰੀਤ

image

ਸਿਮੋਨ ਖੰਬਾਟਾ ਤੋਂ ਐਨ.ਸੀ.ਬੀ ਨੇ ਕੀਤੀ ਪੁੱਛਗਿਛ

ਮੁੰਬਈ, 24 ਸਤੰਬਰ : ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਡਰੱਗ ਕੇਸ 'ਚ ਬਾਲੀਵੁਡ ਦੇ ਕਈ ਫ਼ਿਲਮੀ ਸਿਤਾਰੇ ਘਿਰ ਗਏ ਹਨ। ਡਰੱਗ ਕੇਸ ਦੀ ਜਾਂਚ ਕਰ ਰਹੀ ਐਨ. ਸੀ. ਬੀ. ਨੇ ਅਦਾਕਾਰਾ ਦੀਪਿਕਾ ਪਾਦੂਕੋਣ, ਸਾਰਾ ਅਲੀ ਖ਼ਾਨ ਤੇ ਸ਼ਰਧਾ ਕਪੂਰ ਨੂੰ ਪੁਛਗਿਛ ਲਈ ਸੰਮਨ ਜਾਰੀ ਕੀਤਾ ਹੈ।
ਇਸ ਕੜੀ 'ਚ ਸਭ ਤੋਂ ਪਹਿਲਾ ਅੱਜ ਰਕੁਲਪ੍ਰੀਤ ਸਿੰਘ ਤੇ ਫ਼ੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਤੋਂ ਐਨ. ਸੀ. ਬੀ. ਪੁਛਗਿਛ ਕਰੇਗੀ। 25 ਨੂੰ ਦੀਪਿਕਾ ਪਾਦੂਕੋਨ ਤੇ 26 ਸਤੰਬਰ ਨੂੰ ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਤੋਂ ਐਨ. ਸੀ. ਬੀ. ਦੇ ਦਫ਼ਤਰ 'ਚ ਪੁਛਗਿਛ ਹੋਵੇਗੀ। ਜਾਣਕਾਰੀ ਮਿਲੀ ਹੈ ਕਿ ਦੀਪਿਕਾ ਤੇ ਸਾਰਾ ਅਲੀ ਖ਼ਾਨ ਗੋਆ ਤੋਂ ਮੁੰਬਈ ਪਹੁੰਚ ਗਈਆਂ ਹਨ। ਇਸ ਸੰਮਨ ਸਬੰਧੀ ਦੀਪਿਕਾ ਨੇ ਪਹਿਲੀ ਵਾਰ ਖੁਲ੍ਹ ਕੇ ਬੋਲਿਆ ਕਿ ਉਸ ਵਿਰੁਧ ਲੱਗੇ ਦੋਸ਼ ਝੂਠੇ ਹਨ ਤੇ ਉਹ ਐਨ.ਸੀ.ਬੀ ਨੂੰ ਜਾਂਚ 'ਚ ਪੂਰਾ ਸਹਿਯੋਗ ਕਰੇਗੀ।
ਐਨ. ਸੀ. ਬੀ. ਦੇ ਇਕ ਅਧਿਕਾਰੀ ਨੇ ਦਸਿਆ ਕਿ ਐਨ. ਸੀ. ਬੀ. ਨੇ ਅਪਣੀ ਜਾਂਚ ਦਾ ਦਾਇਰਾ ਵਾਧਾ ਦਿਤਾ ਹੈ ਤੇ ਜਾਂਚ 'ਚ ਸਹਿਯੋਗ ਕਰਨ ਲਈ ਪਹਿਲੀ ਸੂਚੀ ਦੀਆਂ ਹਸਤੀਆਂ ਨੂੰ ਕਿਹਾ ਹੈ। ਬਾਲੀਵੁਡ ਡਰੱਗ ਕੁਨੈਕਸ਼ਨ ਮਾਮਲੇ 'ਚ ਹੁਣ ਤਕ ਗ੍ਰਿਫ਼ਤਾਰ ਕੀਤੇ ਗਏ ਕਰੀਬ 19 ਲੋਕਾਂ ਤੋਂ ਪੁਛਗਿਛ ਤੇ ਕੁਝ ਵਾਟਸਐਪ ਚੈਟ 'ਚ ਲੋਕਾਂ ਦੇ ਨਾਂ ਸਾਹਮਣੇ ਆਏ ਹਨ।(ਏਜੰਸੀ)