ਕਿਸਾਨਾਂ ਵੱਲੋਂ ਪੰਜਾਬ ਬੰਦ  ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਵਲੋਂ ਸੜਕੀ ਜਾਂ ਰੇਲਵੇ ਪੁਲਾਂ 'ਤੇ ਟ੍ਰੈਫਿਕ ਜਾਮ ਕਰਕੇ ਆਪਣਾ ਪ੍ਰਗਟਾਇਆ ਜਾ ਰਿਹਾ ਸੀ ਰੋਸ

Farmers Protest

ਜਲੰਧਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਦੌਰਾਨ ਸਵੇਰ ਤੋਂ ਹੀ ਸੜਕਾਂ 'ਤੇ ਆਵਾਜਾਈ ਆਮ ਦੇ ਮੁਕਾਬਲੇ ਕਾਫੀ ਘੱਟ ਨਜ਼ਰ ਆ ਰਹੀ ਸੀ। ਇਸਦੇ ਨਾਲ ਹੀ ਕਿਸਾਨਾਂ ਨੇ ਅੱਜ ਰੇਲਵੇ ਲਾਈਨਾਂ 'ਤੇ ਮੋਰਚਾ ਲਾ ਲਿਆ।

ਵੀਰਵਾਰ ਨੂੰ ਪੰਜਾਬ ਦੀ ਕਿਸੀ ਵੀ ਰੇਲਵੇ ਲਾਈਨ 'ਤੇ ਕੋਈ ਰੇਲ ਗੱਡੀ ਨਹੀਂ ਚੱਲ ਸਕੀ। ਵੱਖ ਵੱਖ ਕਿਸਾਨ ਯੂਨੀਅਨਾਂ, ਸੰਗਠਨਾਂ ਵੱਲੋਂ ਵੱਖ ਵੱਖ ਰੇਲਵੇ ਲਾਈਨਾਂ 'ਤੇ ਮੋਰਚੇ ਲਾ ਕੇ ਸਿੱਧਾ ਕੇਂਦਰ ਸਰਕਾਰ ਨਾਲ ਟੱਕਰ ਲੈ ਲਈ ਹੈ ਜਦੋਂ ਕਿ ਹੁਣ ਤੱਕ ਕਿਸਾਨਾਂ ਵਲੋਂ ਸੜਕੀ ਜਾਂ ਰੇਲਵੇ ਪੁਲਾਂ 'ਤੇ ਟ੍ਰੈਫਿਕ ਜਾਮ ਕਰਕੇ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ ਸੀ।