ਖੇਤੀ ਬਿਲਾਂ ਦੇ sਪੰਜਾਬ ਬੰਦ ਨੂੰ ਡਟ ਕੇ ਸਮਰਥਨ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਬਿਲਾਂ ਦੇ sਪੰਜਾਬ ਬੰਦ ਨੂੰ ਡਟ ਕੇ ਸਮਰਥਨ

image

image

image

image

image

ਕੇਂਦਰ ਦੇ ਨਵੇਂ ਬਿਲਾਂ ਨਾਲ ਕਿਸਾਨ ਖ਼ਤਮ ਹੋ ਜਾਵੇਗਾ : ਮਨਪ੍ਰੀਤ ਸਿੰਘ ਬਾਦਲ
 

ਚੰਡੀਗੜ੍ਹ, 24 ਸਤੰਬਰ (ਜੀ.ਸੀ. ਭਾਰਦਵਾਜ) : ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਵਿਰੁਧ ਪੂਰੇ ਮੁਲਕ ਤੇ ਵਿਸ਼ੇਸ਼ ਕਰ ਕੇ ਪੰਜਾਬ ਦੇ 15 ਲੱਖ ਕਿਸਾਨ ਪ੍ਰਵਾਰਾਂ ਵਲੋਂ ਭਲਕੇ ਕੀਤੇ ਜਾ ਰਹੇ 'ਪੰਜਾਬ ਬੰਦ' ਨੂੰ ਸੂਬਾ ਸਰਕਾਰ ਤੇ ਬਾਕੀ ਜਥੇਬੰਦੀਆਂ ਵਲੋਂ ਦਿਤੀ ਜਾ ਰਹੀ ਪੂਰੀ ਮਦਦ ਦੀ ਤਾਈਦ ਕਰਦੇ ਹੋਏ ਵਿੱਤ ਮੰਤਰੀ ਮਨਪੀ੍ਰਤ ਸਿੰਘ ਬਾਦਲ ਨੇ ਅੱਜ ਦੁਪਹਿਰੇ ਪ੍ਰੈਸ ਕਾਨਫ਼ਰੰਸ ਕਰ ਕੇ ਮੋਦੀ ਸਰਕਾਰ ਤੇ ਉਸ ਵਿਚ ਭਾਈਵਾਲ ਅਕਾਲੀ ਦਲ ਵਿਰੁਧ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਜੇ ਖੇਤੀ ਬਿਲ ਵਾਪਸ ਨਾ ਲਏ ਤਾਂ ਇਸ ਸਰਹੱਦੀ ਸੂਬੇ ਵਿਚ ਫਿਰ ਹਾਲਾਤ ਵਿਗੜ ਜਾਣਗੇ ਅਤੇ 2 ਦਹਾਕੇ ਚਲਿਆ ਦਹਿਸ਼ਤਗਰਦੀ ਦਾ ਕਾਲਾ ਦੌਰ ਮੁੜ ਕੇ ਪੰਜਾਬੀਆਂ ਨੂੰ ਤਬਾਹ ਕਰ ਦੇਵੇਗਾ। ਅਪਣੀ ਸਖ਼ਤ ਆਲੋਚਨਾ ਦੀ ਸੂਈ ਹੁਣ ਕਾਂਗਰਸ ਦੀ ਸਾਜ਼ਸ਼ ਨਾ ਕਹਿ ਕੇ 18 ਸਾਲ ਅਕਾਲੀ ਦਲ ਵਿਚ ਰਹਿਣ ਵਾਲੇ ਮੌਜੂਦਾ ਕਾਂਗਰਸ ਦੇ ਵਿੱਤ ਮੰਤਰੀ ਨੇ ਬੀਜੇਪੀ ਸਮੇਤ ਅਕਾਲੀ ਦਲ ਨੂੰ ਭੰਡਣ 'ਤੇ ਟਿਕਾਈ ਰੱਖੀ ਅਤੇ  ਅੰਕੜੇ ਦੇ ਕੇ ਦਸਿਆ ਕਿ ਮੰਡੀਕਰਨ ਦੇ ਨਵੇਂ ਸਿਸਟਮ ਨਾਲ ਕਣਕ ਝੋਨੇ ਦੀ ਖ਼ਰੀਦ ਤੋਂ ਸਾਲਾਨਾ 70,000 ਕਰੋੜ ਦਾ ਅਰਥਚਾਰਾ ਅਤੇ 4000 ਕਰੋੜ ਦੀ ਮੰਡੀ ਫ਼ੀਸ ਤੇ ਪੇਂਡੂ ਵਿਕਾਸ ਫ਼ੰਡ ਖ਼ਤਮ ਹੋ ਜਾਵੇਗਾ ਜਦੋਂ ਕਿ ਵੱਡੇ ਵਪਾਰੀ ਤੇ ਫ਼ਸਲਾਂ ਖ਼ਰੀਦਣ ਵਾਲੀਆਂ ਕੰਪਨੀਆਂ, ਕਿਸਾਨ ਤੇ ਪੰਜਾਬ ਨੂੰ ਕੰਗਾਲ ਕਰ ਦੇਣਗੀਆਂ। ਵਿੱਤ ਮੰਤਰੀ ਨੇ ਤਾੜਨਾ ਕੀਤੀ ਕਿ ਇਤਿਹਾਸ ਗਵਾਹ ਹੈ ਜਦੋਂ ਜਦੋਂ ਵੀ ਕੇਂਦਰ ਸਰਕਾਰ ਨੇ ਅਪਣੇ ਫ਼ੈਸਲੇ ਪੰਜਾਬ ਉਪਰ ਜ਼ੋਰ ਜ਼ਬਰਦਸਤੀ ਠੋਸੇ, ਕਿਸਾਨ ਤੇ ਵਿਸ਼ੇਸ਼ ਕਰ ਕੇ ਹਰ ਪੰਜਾਬੀ ਦਾ ਖ਼ੂਨ ਖੋਲਿਆ ਅਤੇ ਗੁਆਂਢੀ ਦੇਸ਼ ਪਾਕਿਸਤਾਨ ਨੇ ਬਦਲਾ ਲੈਣ ਲਈ ਪੰਜਾਬ ਨੂੰ ਲਾਂਬੂ ਲਾਇਆ ਅਤੇ ਭਾਵਨਾਵਾਂ ਨੂੰ ਭੜਕਾਇਆ। ਅਤਿਵਾਦ ਦੇ ਕਾਲੇ ਦੌਰ ਵਿਚ ਅਪਣੇ ਹੱਕਾਂ ਦੀ ਲੜਾਈ ਵਿਚ 27000 ਲੋਕਾਂ ਦੀ ਕਤਲੋਗਾਰਤ 8100 ਪੁਲਿਸ ਵਾਲੇ ਤੇ ਹੋਰ ਹਤਿਆਵਾਂ ਦੇ ਅੰਕੜੇ ਦਿੰਦਿਆਂ ਵਿੱਤ ਮੰਤਰੀ ਨੇ ਵਾਰ-ਵਾਰ ਕੇਂਦਰ ਨੂੰ ਤਾੜਨਾ ਕੀਤੀ ਕਿ ਜੇ ਜੋਸ਼ ਅਕਲਮੰਦੀ ਅਤੇ ਸਮਝ ਤੋਂ ਕੰਮ ਨਾ ਲਿਆ ਗਿਆ ਤਾਂ ਪੰਜਾਬੀ ਤਾਂ ਝੁਕਣਗੇ ਨਹੀਂ, ਉਲਟਾ ਕੇਂਦਰ ਸਰਕਾਰ ਨੂੰ ਪਛਤਾਉਣਾ ਪਵੇਗਾ। ਤੱਥਾਂ ਤੇ ਅੰਕੜਿਆਂ 'ਤੇ ਆਧਾਰਤ ਵੇਰਵੇ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਭਾਵੇਂ ਜੀ.ਐਸ.ਟੀ. ਵਿਚ ਪੰਜਾਬ ਨੂੰ ਪਏ ਘਾਟੇ ਦੀ ਭਰਪਾਈ ਕੇਂਦਰ ਸਰਕਾਰ ਨੇ 2022 ਤਕ ਹਰਤ ਮਹੀਨੇ ਜਾਂ ਨਾਲੋਂ ਨਾਲ ਕਰਨੀ ਹੁੰਦੀ ਹੈ ਪਰ ਸਤੰਬਰ ਦੇ ਅੰਤ ਤਕ ਬਣਦਾ 8500-9000 ਕਰੋੜ ਦਾ ਬਕਾਇਆ ਅਜੇ ਪੰਜਾਬ ਨੂੰ ਮਿਲਣਾ ਬਾਕੀ ਹੈ ਹਾਲਾਂਕਿ ਇਹ ਸੰਵਿਧਾਨਕ ਤੌਰ 'ਤੇ ਜ਼ਰੂਰੀ ਦੇਣਾ ਬਣਦਾ ਹੈ।