ਭਾਰਤ 'ਚ 57 ਲੱਖ ਤੋਂ ਪਾਰ ਹੋਇਆ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ
ਭਾਰਤ 'ਚ 57 ਲੱਖ ਤੋਂ ਪਾਰ ਹੋਇਆ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ
ਨਵੀਂ ਦਿੱਲੀ, 24 ਸਤੰਬਰ : ਭਾਰਤ ਵਿਚ ਕੋਵਿਡ -19 ਦੇ ਮਾਮਲੇ 57 ਲੱਖ ਨੂੰ ਪਾਰ ਹੋ ਗਏ ਹਨ। ਤੇ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 46 ਲੱਖ ਤੋਂ ਵੱਧ ਹੋ ਗਈ ਹੈ ਤੇ ਵਿਚ ਮਰੀਜ਼ਾਂ ਦੀ ਰਿਕਵਰੀ ਦੀ ਦਰ 81.55 ਫ਼ੀ ਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੱਜ ਦੇ ਅੰਕੜਿਆਂ ਅਨੁਸਾਰ ਅੱਜ 86,508 ਨਵੇਂ ਕੇਸ ਸਾਹਮਣੇ ਆਏ ਅਤੇ ਕੇਸਾਂ ਦੀ ਗਿਣਤੀ ਵਧ ਕੇ 57,32,518 ਹੋ ਗਈ ਹੈ। ਬੀਤੇ 24 ਘੰਟਿਆਂ ਵਿਚ 1,129 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 91,149 ਹੋ ਗਈ ਹੈ ਅਤੇ ਕੋਰੋਨਾ ਪੀੜਤਾਂ ਦੀ ਮੌਤ ਦੀ ਦਰ 1.59 ਫ਼ੀ ਸਦੀ ਹੋ ਗਈ ਹੈ। ਅਜੇ ਵੀ ਭਾਰਤ 'ਚ 9,66,382 ਕੋਰੋਨਾ ਪੀੜਤਾਂ ਦਾ ਇਲਾਜ ਹਨ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਦੇਸ਼ ਵਿਚ 23 ਸਤੰਬਰ ਤਕ ਕੁੱਲ 6,74,36,031 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 11,56,569 ਨਮੂਨਿਆਂ ਦਾ ਬੁਧਵਾਰ ਨੂੰ ਟੈਸਟ ਕੀਤਾ ਗਿਆ ਸੀ।
ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤਕ ਕੁੱਲ 91,149 ਲੋਕਾਂ ਦੀ ਮੌਤ ਹੋ ਚੁਕੀ ਹੈ, ਜਿਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ ਸਭ ਤੋਂ ਵੱਧ 33,886 ਲੋਕ ਹਨ।
ਇਥੇ ਤਾਮਿਲਨਾਡੂ ਤੋਂ 9010, ਕਰਨਾਟਕ ਤੋਂ 8266, ਆਂਧਰਾ ਪ੍ਰਦੇਸ਼ ਤੋਂ 5506, ਉਤਰ ਪ੍ਰਦੇਸ਼ ਤੋਂ 5299, ਪਛਮੀ ਬੰਗਾਲ ਤੋਂ 4544, ਗੁਜਰਾਤ ਤੋਂ 3367, ਪੰਜਾਬ ਤੋਂ 2990 ਅਤੇ ਮੱਧ ਪ੍ਰਦੇਸ਼ ਤੋਂ 2,077 ਹਨ। (ਏਜੰਸੀ)