ਯੂਨਾਇਟਡ ਸਿੱਖਸ ਨੇ ਕਿਸਾਨਾਂ ਲਈ ਲਾਇਆ 'ਫ਼ਲਾਂ ਦਾ ਲੰਗਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਪੁੱਜੇ ਕਿਸਾਨਾਂ ਨੂੰ ਵੰਡੇ ਫ਼ਲ

United Sikhs

 ਬਰਨਾਲਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹੈ।

ਇਸੇ ਤਰ੍ਹਾਂ ਯੂਨਾਇਟਡ ਸਿੱਖਸ ਨੇ ਧਰਨਿਆਂ ਵਿਚ ਦੂਰ ਦੁਰਾਡੇ ਤੋਂ ਪੁੱਜੇ ਕਿਸਾਨਾਂ ਲਈ ਫਲਾਂ ਦਾ ਲੰਗਰ ਲਗਾਇਆ। ਯੂਨਾਇਟਡ ਸਿੱਖਸ ਵੱਲੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਆਏ ਕਿਸਾਨਾਂ ਨੂੰ ਫ਼ਲ ਵੰਡੇ ਗਏ।

ਦੱਸ ਦਈਏ ਕਿ ਯੂਨਾਇਟਡ ਸਿੱਖਸ ਇਕ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਹੈ ਜੋ ਦੁਨੀਆ ਭਰ ਵਿਚ ਲੋੜਵੰਦਾਂ ਦੀ ਮਦਦ ਕਰਦੀ ਹੈ। ਹੁਣ ਜਦੋਂ ਉਸ ਦੇ ਅਪਣੇ ਘਰ ਯਾਨੀ ਪੰਜਾਬ ਵਿਚ ਕਿਸਾਨਾਂ 'ਤੇ ਭੀੜ ਪਈ  ਹੈ ਤਾਂ ਉਸ ਵੱਲੋਂ ਕਿਸਾਨਾਂ ਦੀ ਡਟ ਕੇ ਮਦਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ਾਲਸਾ ਏਡ ਵੱਲੋਂ ਵੀ ਧਰਨਿਆਂ ਵਿਚ ਪੁੱਜੇ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।