ਸੰਯੁਕਤ ਕਿਸਾਨ ਮੋਰਚਾ ਕਿਸਾਨਾਂ, ਮਜ਼ਦੂਰਾਂ ਨੂੰ ਵਿਆਜ ਰਹਿਤ ਕਰਜ਼ਾ ਦੇਣ ਦੀ ਮੰਗ ਉਠਾਉਣ :ਬ੍ਰਹਮਪੁਰਾ
ਸੰਯੁਕਤ ਕਿਸਾਨ ਮੋਰਚਾ ਕਿਸਾਨਾਂ, ਮਜ਼ਦੂਰਾਂ ਨੂੰ ਵਿਆਜ ਰਹਿਤ ਕਰਜ਼ਾ ਦੇਣ ਦੀ ਮੰਗ ਉਠਾਉਣ : ਬ੍ਰਹਮਪੁਰਾ
ਅੰਮਿ੍ਤਸਰ, 24 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਪੰਜਾਬ ਤੇ ਦੇਸ਼ ਦਾ ਕਿਸਾਨ ਕਰਜੇ ਦੇ ਮੱਕੜ ਜਾਲ ਵਿਚ ਬਹੁਤ ਬੁਰੀ ਤਰ੍ਹਾਂ ਫਸਿਆ ਹੈ, ਜਿਸ ਨੂੰ ਕਰਜਾ ਮੁਕਤ ਕਰਨ ਲਈ ਸਰਕਾਰ ਖੇਤੀ ਸੈਕਟਰ ਵਾਸਤੇ ਠੋਸ ਨੀਤੀ ਬਣਾਵੇ |
ਜਥੇਦਾਰ ਬ੍ਰਹਮਪੁਰਾ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਮੰਗ ਕੀਤੀ ਕਿ ਕਿਸਾਨ-ਮਜਦੂਰ ਪੱਖੀ ਕਰਜਾਂ ਕਨੂੰਨ ਵਿਆਜ ਰਹਿਤ ਬਣਾਇਆ ਜਾਵੇ | ਕਰਜ਼ਾ ਲੈਣ ਲਈ ਸਰਲ ਨੀਤੀ ਬਣਾਈ ਜਾਵੇ ਤਾਂ ਜੋ ਕਿਸਾਨ ਵੀ ਕੱੁਝ ਰਾਹਤ ਮਹਿਸੂਸ ਕਰ ਸਕੇ | ਅਕਾਲੀ ਆਗੂ ਬ੍ਰਹਮਪੁਰਾ ਮੁਤਾਬਕ ਵੱਡੇ ਘਰਾਣਿਆਂ, ਕਾਰਪੋਰੇਟ ਸੈਕਟਰ ਨੂੰ 7-7 ਸਾਲ ਵਿਆਜ ਰਹਿਤ ਕਰੋੜਾਂ ਰੁਪਈਆਂ ਦਾ ਕਰਜ਼ਾ ਦਿਤਾ ਜਾਂਦਾ ਹੈ | ਜੇਕਰ ਇਨ੍ਹਾਂ ਨੂੰ ਇਹ ਸਹੂਲਤ ਮਿਲ ਸਕਦੀ ਹੈ ਤਾਂ ਫਿਰ ਕਿਸਾਨ ਨੂੰ ਕਿਉ ਵਾਂਝਾ ਰਖਿਆ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਕਿਸਾਨੀ ਕਰਜੇ ਦੀ ਵਿਆਜ ਦਰ ਇਕ ਸਾਰ ਹੋਣੀ ਚਾਹੀਦੀ ਹੈ | 1 ਟਰੈਕਟਰ ਲੈਣ ਲਈ 7 ਤੋਂ 12 ਫ਼ੀ ਸਦੀ ਹੈ ਜੇਕਰ ਡਿਫ਼ਾਲਟਰ ਹੋ ਜਾਵੇ | 18 ਫ਼ੀ ਸਦੀ ਕੰਪਾਊਾਡ ਵਿਆਜ ਲਿਆ ਜਾਂਦਾ ਹੈ | ਲਿਮਟ 'ਤੇ ਕਰਜਾ 7 ਫ਼ੀ ਸਦੀ ਅਤੇ ਡਿਫ਼ਾਲਟਰ ਹੋਣ 'ਤੇ 12 ਫ਼ੀ ਸਦੀ ਲਿਆ ਜਾਂਦਾ ਹੈ | ਮੌਜੂਦਾ ਖੇਤੀ ਸੰਕਟ ਨੂੰ ਵੇਖਦਿਆਂ ਖੇਤੀ ਸੰਦਾਂ ਤੇ ਫਸਲਾਂ ਲਈ ਜ਼ੀਰੋ ਵਿਆਜ ਕੇ ਕਰਜਾ ਮਿਲਣਾ ਚਾਹੀਦਾ ਹੈ ਪਰ ਹਲਾਤ ਇਹ ਹਨ ਕਿ 6 ਮਹੀਨੇ ਖੇਤੀ ਕਰਜਾ ਨਾ ਦੇਣ 'ਤੇ ਕਿਸਾਨ ਡਿਫਾਲਟਰ ਹੋ ਜਾਂਦਾ ਹੈ ਪਰ ਸਨਅਤਕਾਰਾਂ ਨਾਲ ਅਜਿਹਾ ਨਹੀ ਹੁੰਦਾ |
ਸ. ਬ੍ਰਹਮਪੁਰਾ ਨੇ ਕਿਹਾ ਕਿ ਬੇਹੱਦ ਅਫ਼ਸੋਸ ਹੈ ਕਿ ਆੜ੍ਹਤੀਏ, ਸੂਦਖੋਰ, ਬੈਂਕ ਕਿਸਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਲੀਲ ਕਰਦੇ ਹਨ ਜਿਸਾ ਕਾਰਨ ਉਹ ਖ਼ੁਦਕੁਸ਼ੀ ਹੀ ਕਰ ਲੈਂਦੇ ਹਨ | ਕਿਸਾਨੀ ਤੇ ਮਜਦੂਰਾਂ ਪਰਵਾਰਾਂ ਨੂੰ ਸਰਕਾਰੀ ਨੌਕਰੀਆਂ ਪਹਿਲ ਦੇ ਅਧਾਰ 'ਤੇ ਦੇਣ ਨਾਲ ਉਨ੍ਹਾਂ ਦੀ ਆਰਥਕ ਹਾਲਤ ਠੀਕ ਹੋ ਸਕਦੀ ਹੈ ਪਰ ਭਿ੍ਸ਼ਟਾਚਾਰ ਕਾਰਨ ਅਮੀਰ ਲੋਕਾਂ ਦੇ ਬੱਚੇ ਹੀ ਨੌਕਰੀਆਂ ਲੈ ਜਾਂਦੇ ਹਨ |
ਜਥੇਦਾਰ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਵੱਡੇ ਘਰਾਣਿਆਂ, ਕੰਪਨੀਆਂ ਦੀ ਨਾਂ ਤਾਂ ਕੁਰਕੀ ਹੁੰਦੀ ਹੈ ਤੇ ਨਾ ਹੀ ਉਨਾ ਦੇ ਨਾਮ ਅਖਬਾਰਾਂ ਰਾਹੀ ਜਨਤਕ ਕੀਤੇ ਜਾਂਦੇ ਹਨ ਤਾਂ ਜੋ ਉਨਾ ਦਾ ਸਮਾਜ ਵਿੱਚ ਮਾਣ-ਸਨਮਾਨ ਬਣਿਆ ਰਹੇ ਪਰ ਕਿਸਾਨ ਵਲੋਂ ਕਿਸ਼ਤ ਨਾ ਦੇਣ 'ਤੇ ਉਸ ਨੂੰ ਅਖਬਾਰਾਂ, ਉਸ ਦੇ ਘਰ ਪੋਸਟਰ ਲਾ ਕੇ ਜਲੀਲ ਕੀਤਾ ਜਾਂਦਾ ਹੈ | ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਸਰਕਾਰ ਤੋਂ ਮੰਗ ਕਰਦਾ ਹੈ ਕਿ ਵਿਆਜ ਦਰ ਸਾਰਿਆਂ ਲਈ ਇਕਸਾਰ ਹੋਣੀ ਚਾਹੀਦੀ ਹੈ | ਭਾਵੇਂ ਉਹ ਕਿਸਾਨੀ ਹੋਵੇ, ਬਿਜਨਸ ਲੋਨ, ਹਾਉਸਿੰਗ ਲੋਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ ਹੋਵੇ |
ਜਥੇਦਾਰ ਬ੍ਰਹਮਪੁਰਾ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਨਾਲ ਨਾਲ ਕਿਸਾਨ,ਮਜਦੂਰਾਂ ਨੂੰ ਵੱਡੀਆਂ ਕੰਪਨੀਆਂ ਵਾਂਗ ਵਿਆਜ ਰਹਿਤ ਕਰਜਾ ਦੇਣ ਲਈ ਉੱਚ ਪੱਧਰ ਤੇ ਇਹ ਮੰਗ ਵੀ ਉਠਾਈ ਜਾਵੇ ਤਾਂ ਜੋ ਕਿਸਾਨ ਵੀ ਖੁਸ਼ਹਾਲ ਤੇ ਵਿਕਸਤ ਹੋ ਸਕੇ |
ਕੈਪਸ਼ਨ — ਏ ਐਸ ਆਰ ਬਹੋੜੂ— 24— 1 —ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ |