ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ, 8 ਦਿਨਾਂ ਤੋਂ ਚੱਲ ਰਿਹਾ ਸੀ ਇਲਾਜ
ਛਾਤੀ 'ਚ ਦਰਦ ਉੱਠਣ ਕਾਰਨ ਪਿਛਲੇ 8 ਦਿਨਾਂ ਤੋਂ PGI 'ਚ ਭਰਤੀ ਸੀ ਬਲਕੌਰ ਸਿੰਘ
Sidhu Moosewala's father Balkaur Singh was discharged from PGI, the treatment was going on for 8 days
ਚੰਡੀਗੜ੍ਹ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਤੋਂ ਛੁੱਟੀ ਮਿਲ ਗਈ ਹੈ। ਉਹ ਪਿਛਲੇ 8 ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸੀ। ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਹਾਰਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਸਿਹਤ 'ਚ ਕੋਈ ਸੁਧਾਰ ਨਾ ਦੇਖਦਿਆਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਪਿਛਲੇ ਕਈ ਦਿਨਾਂ ਤੋਂ ਛਾਤੀ 'ਚ ਦਰਦ ਦੀ ਸ਼ਿਕਾਇਤ ਕਰ ਰਹੇ ਸੀ ਪਰ ਉਹ ਧਿਆਨ ਨਹੀਂ ਦੇ ਰਹੇ ਸੀ। ਹਾਲਤ ਵਿਗੜਨ 'ਤੇ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਉਹਨਾਂ ਦਾ ਪੀਜੀਆਈ ਵਿਚ ਸਖ਼ਤ ਸੁਰੱਖਿਆ ਹੇਠ ਇਲਾਜ ਕੀਤਾ ਗਿਆ। ਜਿਸ ਵਾਰਡ ਵਿਚ ਮੂਸੇਵਾਲਾ ਦੇ ਪਿਤਾ ਨੂੰ ਰੱਖਿਆ ਗਿਆ ਸੀ, ਉਸ ਵਿਚ ਕਿਸੇ ਨੂੰ ਵੀ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸਖ਼ਤ ਸੁਰੱਖਿਆ ਕੀਤੀ ਗਈ ਸੀ।