ਵੈਟਨਰੀ ਏ.ਆਈ ਵਰਕਰ ਯੂਨੀਅਨ ਵਲੋਂ ਡਾਇਰੈਕਟਰ ਦਫ਼ਤਰ ਮੁਹਾਲੀ ਦਾ ਘਿਰਾਓ ਭਾਰੀ ਮੀਂਹ ਦੇ ਬਾਵਜੂਦ ਚੌਥੇ ਦਿਨ ਵੀ ਰਿਹਾ ਜਾਰੀ
ਸਾਰੇ ਵਰਕਰ 21 ਸੰਤਬਰ 2022 ਸਵੇਰ ਤੋਂ ਲੈ ਕੇ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ
ਚੰਡੀਗੜ੍ਹ - ਵੈਟਨਰੀ ਏ.ਆਈ ਵਰਕਰ ਯੂਨੀਅਨ ਵਲੋਂ ਡਾਇਰੈਕਟਰ ਦਫ਼ਤਰ ਮੋਹਾਲੀ ਦਾ ਘਿਰਾਓ ਭਾਰੀ ਮੀਂਹ ਦੇ ਬਾਵਜੂਦ ਚੌਥੇ ਦਿਨ ਵੀ ਜਾਰੀ ਰਿਹਾ ਅਤੇ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਨੇਤਰ ਸਿੰਘ ਰਿਆਂ ਨੇ ਦੱਸਿਆ ਯੂਨੀਅਨ ਦੇ ਸਾਰੇ ਵਰਕਰ 21 ਸੰਤਬਰ 2022 ਸਵੇਰ ਤੋਂ ਲੈ ਕੇ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ ਪ੍ਰੰਤੂ ਵਿਭਾਗ ਦੇ ਕਰ ਡਾਇਰੈਕਟਰ ਅਤੇ ਸਰਕਾਰ ਦਾ ਬੇਰੁਖੀ ਵਾਲਾ ਵਤੀਰਾ ਅੱਜ ਵੀ ਕਾਇਮ ਰਿਹਾ ।
ਅੱਜ ਵਰਕਰਾਂ ਦੇ ਹੱਕ ਵਿਚ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਜਾਇਜ਼ ਮੰਗਾ ਪੂਰੀਆਂ ਨਾ ਕਰਨ ਤੇ ਸੰਘਰਸ਼ ਵਿਚ ਆਪਣੀ ਸਮੂਲੀਅਤ ਕਰਨ ਦਾ ਫੈਸਲਾ ਲਿਆ । ਯੂਨੀਅਨ ਦੇ ਸੂਬਾ ਪ੍ਰੈਸ ਸੱਕਤਰ ਕਰਮ ਚੰਦ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਅਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਗੇ। ਅੱਜ ਯੂਨੀਅਨ ਦੇ ਚਾਰ ਸਾਥੀ ਨਿਸ਼ਾਨ ਸਿੰਘ ਬਣਵਾਲਾ ਵਰਿੰਦਰ ਸਿੰਘ ਅਜਨੌਦਾ,ਗਗਨਦੀਪ ਸਿੰਘ ਦੇਵੀਗੜ,ਜਸਵੀਰ ਗੋਸਵਾਮੀ ਵਲ ਲੜੀਵਾਰ ਭੁਖ ਹੜਤਾਲ ਜਾਰੀ ਰਹੀ।ਇਸ ਮੌਕੇ ਸਾਹਇਕ ਖਜਾਨਚੀ ਸਤਵਿੰਦਰ ਬਿੱਟੂ,ਮਨਦੀਪ ਨਾਭਾ, ਅਨਵਰ ਖਾਨ ਮਲੇਰਕੋਟਲਾ, ਸ਼ਰਨਜੀਤ ਪਟਿਆਲਾ ਅਤੇ ਪੰਜਾਬ ਦੇ ਸਮੂਹ ਏ.ਆਈ. ਵਰਕਰ ਹਾਜ਼ਰ ਸਨ।