ਇਕ ਦੂਜੇ 'ਤੇ ਦੋਸ਼ ਲਾਉਣ ਦੀ ਬਜਾਏ ਭਾਰਤ-ਕੈਨੇਡਾ ਮਿਲ ਕੇ ਇਸ ਮਸਲੇ ਦਾ ਹੱਲ ਕਰਨ : ਮਨਜੀਤ ਸਿੰਘ ਭੋਮਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਿਹਾ, ਭਾਰਤ ਸਰਕਾਰ ਵੀ ਕੈਨੇਡਾ ਨੂੰ ਵੀ ਜਾਂਚ ਵਿਚ ਸਹਿਯੋਗ ਦੇਵੇ

File Photo


 

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ ਕਨੇਡਾ ਵਿਚ ਇਕ ਸਿੱਖ ਦਾ ਕਤਲ ਹੋਇਆ ਤਾਂ ਕੈਨੇਡਾ ਨੇ ਸਾਰੀ ਦੁਨੀਆਂ ਹਿਲਾ ਕੇ ਰੱਖ ਦਿਤੀ ਹੈ ਪਰ ਭਾਰਤ ਹਜ਼ਾਰਾਂ ਸਿੱਖ ਕਤਲ ਕਰ ਕੇ ਵੀ ਦੋਸ਼ੀ ਸ਼ਰੇਆਮ ਬਰੀ ਹੋ ਗਏ  ਬਹੁਤ ਸਾਰੇ ਫੜੇ ਹੀ ਨਹੀਂ ਗਏ  ਹਰਦੀਪ ਸਿੰਘ ਨਿੱਝਰ ਮਾਮਲੇ ਵਿਚ ਇਕ ਦੂਸਰੇ ਤੇ ਦੋਸ਼ ਲਾਉਣ ਦੀ ਬਜਾਏ ਦੋਹਾਂ ਦੇਸ਼ਾਂ ਨੂੰ  ਮਿਲ ਕੇ ਇਸ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ

 

ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਬਾਰੀਕੀ ਨਾਲ ਜਾਂਚ ਹੋਏ ਅਤੇ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਗਿ੍ਫ਼ਤਾਰੀ ਕੀਤੀ ਜਾਵੇ ਪਰ ਜਾਂਚ ਦÏਰਾਨ ਦੋਹਾਂ ਦੇਸ਼ਾਂ ਦੀ ਆਪਸੀ ਭਾਈਚਾਰਕ ਸਾਂਝ ਖ਼ਰਾਬ ਨਹੀਂ ਹੋਣੀ ਚਾਹੀਦੀ¢ ਕੈਨੇਡਾ ਸਰਕਾਰ ਨੂੰ  ਚਾਹੀਦਾ ਹੈ ਕਿ ਭਾਈ ਨਿੱਜਰ ਦੇ ਕਾਤਲਾਂ ਨੂੰ  ਸੱਭ ਤੋਂ ਪਹਿਲਾਂ ਗਿ੍ਫ਼ਤਾਰ ਕਰੇ ਅਤੇ ਪਤਾ ਲਗਾਏ ਕਿ ਉਨ੍ਹਾਂ ਕਿਸਦੇ ਕਹਿਣ ਤੇ ਇਹ ਕੰਮ ਕੀਤਾ¢ ਇਸ ਪਿਛੇ ਕਿਹੜੀਆਂ ਏਜੰਸੀਆਂ ਦਾ ਹੱਥ ਹੈ¢ ਜੇਕਰ ਇਸ ਮਾਮਲੇ ਵਿਚ ਭਾਰਤ ਦੀ ਕਿਸੇ ਏਜੰਸੀ ਦਾ ਨਾਂ ਆਉਂਦਾ ਹੈ ਤਾਂ ਭਾਰਤ ਸਰਕਾਰ ਨੂੰ  ਵੀ ਚਾਹੀਦਾ ਹੈ ਕਿ ਉਹ ਕੈਨੇਡਾ ਸਰਕਾਰ ਨੂੰ  ਅਪਣਾ ਸਹਿਯੋਗ ਦੇਵੇ ਤੇ ਇਸ ਮਸਲੇ ਦੀ ਡੂੰਘਾਈ ਨਾਲ ਜਾਂਚ ਹੋ ਸਕੇ।


ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ਵਿਚ ਭਾਰਤ ਤੋਂ ਬਾਹਰ ਸਿੱਖਾਂ ਦੇ ਕਤਲਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ¢ ਕੈਨੇਡਾ ਵਿਚ ਭਾਈ ਨਿੱਜਰ ਦਾ ਕਤਲ ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਅਤੇ ਇੰਗਲੈਂਡ ਵਿਚ ਭਾਈ ਖੰਡਾ ਦੀ ਮÏਤ ਨੂੰ  ਵੀ ਕਤਲ ਦਸਿਆ ਜਾ ਰਿਹਾ ਹੈ¢ ਇਸ ਤੋਂ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਬਹੁਤ ਹੀ ਸੀਨੀਅਰ ਆਗੂ ਸ. ਸਤਿੰਦਰ ਸਿੰਘ ਭੋਲੇ ਨੂੰ  ਉਸ ਦੇ ਘਰਦੇ ਬਾਹਰ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿਤਾ ਗਿਆ ਸੀ¢