ਆਰ ਡੀ ਐਫ਼ ਨਾਲ ਆੜ੍ਹਤ ਤੇ ਮਜ਼ਦੂਰੀ ਵੀ ਖੇਤੀ ਕਾਨੂੰਨ ਮੁਤਾਬਕ ਮਿਲੇ : ਚੀਮਾ

ਏਜੰਸੀ

ਖ਼ਬਰਾਂ, ਪੰਜਾਬ

ਆਰ ਡੀ ਐਫ਼ ਨਾਲ ਆੜ੍ਹਤ ਤੇ ਮਜ਼ਦੂਰੀ ਵੀ ਖੇਤੀ ਕਾਨੂੰਨ ਮੁਤਾਬਕ ਮਿਲੇ : ਚੀਮਾ

image


ਪੰਜਾਬ ਸਰਕਾਰ ਨÏਰਥ ਜ਼ੋਨ ਕÏਾਸਲ ਦੀ ਮੀਟਿੰਗ ਵਿਚ ਉਠਾਏ ਮੁੱਦਾ


ਚੰਡੀਗੜ੍ਹ, 24 ਸਤੰਬਰ (ਭੁੱਲਰ): ਆੜ੍ਹਤੀ ਐਸੋਸੀਏਸ਼ਨ ਪੰਜਾਬ  ਦੇ ਪ੍ਰਧਾਨ ਰਵਿੰਦਰ  ਸਿੰਘ ਚੀਮਾ ਨੇ  ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ 26 ਸਤੰਬਰ ਨੂੰ  ਅੰਮਿ੍ਤਸਰ ਵਿਖੇ ਹੋਣ ਵਾਲੀ ਨÏਰਥ ਜ਼ੋਨ ਕÏਾਸਲ ਦੀ ਮੀਟਿੰਗ ਵਿਚ ਏ ਪੀ ਐਮ ਸੀ ਕਾਨੂੰਨ ਲਾਗੂ ਕਰਾਉਣ 'ਤੇ ਜ਼ੋਰ ਦੇਵੇ¢ ਪੰਜਾਬ ਅੰਦਰ ਕੇਂਦਰੀ ਭੰਡਾਰ ਲਈ ਖ਼ਰੀਦ ਕੀਤੇ ਜਾ ਰਹੇ ਅਨਾਜ ਤੇ ਆਰ ਡੀ ਐਫ਼ ਦੇ ਨਾਲ ਨਾਲ ਆੜ੍ਹਤ ਅਤੇ ਮਜ਼ਦੂਰੀ ਪੰਜਾਬ ਦੇ ਏ ਪੀ ਐਮ ਸੀ ਕਨੂੰਨ ਅਰਥਾਤ ਖੇਤੀਬਾੜੀ ਕਾਨੂੰਨ ਮੁਤਾਬਕ ਦੇਣ ਦਾ ਮੁੱਦਾ ਚੁਕੇ¢
ਚੀਮਾ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਪੰਜਾਬ ਵਿਚ ਕੇਂਦਰੀ ਭੰਡਾਰ ਲਈ ਸੱਭ ਤੋਂ ਵੱਧ ਸਰਕਾਰੀ ਖ਼ਰੀਦ ਕੀਤੀ ਜਾਂਦੀ ਹੈ ਜੋ ਇਸ ਦੀ ਅਰਥ-ਵਿਵਸਥਾ ਦਾ ਮੁੱਖ ਧੁਰਾ ਹੈ¢ ਭਾਰਤ ਦੇ ਸੰਘੀ ਢਾਂਚੇ ਵਿਚ ਖੇਤੀਬਾੜੀ ਵਿਸ਼ਾ ਸੂਬਿਆਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਜਿਸ ਅਨੁਸਾਰ ਰਾਜ  ਦੇ ਖੇਤੀਬਾੜੀ ਉਪਜ ਕਾਨੂੰਨ ਮੁਤਾਬਕ ਅਨਾਜ ਖ਼ਰੀਦ ਉਤੇ ਮੰਡੀ ਖ਼ਰਚੇ ਅਤੇ ਫ਼ੀਸ ਕੇਂਦਰ ਸਰਕਾਰ ਨੂੰ  ਬਿਨਾਂ ਕਿਸੇ ਕੱਟ ਕਟÏਤੀ ਵਿਚੋਂ ਜਾਰੀ ਕਰਨੀ ਚਾਹੀਦੀ ਹੈ¢ ਸੂਬਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ  ਵੀ ਕਿਹਾ ਕਿ ਉਹ ਵੀ ਪੰਜਾਬ ਦੇ ਵਡੇਰੇ ਹਿਤਾਂ ਅਤੇ ਮੰਡੀਕਰਨ ਢਾਂਚੇ ਨੂੰ  ਬਚਾਉਣ ਲਈ ਕਾਨੂੰਨ ਮੁਤਾਬਕ ਬਣਦੇ ਖ਼ਰਚੇ ਅਤੇ ਫ਼ੀਸ ਦੇਣ ਦੀ ਮੰਗ ਕਰਨ¢