Punjab News: ਸੇਬਾਂ ਨਾਲ ਭਰੇ ਟਰੱਕ ਅਤੇ ਟਰੈਕਟਰ ’ਚ ਹੋਈ ਟੱਕਰ, ਟਰੈਕਟਰ ਚਾਲਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News: ਮ੍ਰਿਤਕ ਆਪਣੇ ਪਿੱਛੇ ਪਤਨੀ, 10 ਸਾਲਾਂ ਦੀ ਬੱਚੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ

A truck full of apples collided with a tractor, the tractor driver died

 

Punjab News: ਅੱਜ ਸਵੇਰੇ ਪਿੰਡ ਭੂੰਗਾ ਨਜ਼ਦੀਕ ਕਬੀਰਪੁਰ ਮੋੜ ਦੇ ਉੱਪਰ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਦਰਅਸਲ ਇਕ ਟਰੱਕ ਤੇ ਟਰੈਕਟਰ ਵਿਚਾਲੇ ਹੋਈ ਟੱਕਰ ਵਿੱਚ ਟਰੈਕਟਰ ਚਾਲਕ ਦੀ ਮੌਤ ਹੋ ਗਈ ਹੈ। 

ਪੜ੍ਹੋ ਇਹ ਖ਼ਬਰ :   Punjab News: ਜੱਜਾਂ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ- ਹਾਈਕੋਰਟ

ਮਿਲੀ ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ (41) ਪੁੱਤਰ ਜੋਗਿੰਦਰ ਸਿੰਘ ਪਿੰਡ ਸੋਤਲਾ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਟਰੈਕਟਰ ਦੇ ਉੱਪਰ ਲੱਕੜੀ ਲੈ ਕੇ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਅੱਡਾ ਭੂੰਗਾ ਤੋਂ ਅੱਗੇ ਕਬੀਰਪੁਰ ਮੋੜ ਉੱਤੇ ਪਹੁੰਚਿਆ ਤਾਂ ਪਿੱਛੋਂ ਜੰਮੂ ਵੱਲੋਂ ਆ ਰਹੇ ਸੇਬਾਂ ਨਾਲ ਭਰੇ ਟਰੱਕ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ ਅਤੇ ਤਕਰੀਬਨ ਅੱਧਾ ਕਿਲੋਮੀਟਰ ਟਰੈਕਟਰ ਨੂੰ ਘੜੀਸਦਾ ਹੋਇਆ ਅੱਗੇ ਲੈ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ ਟਰੈਕਟਰ ਚਾਲਕ ਗੁਰਦਿਆਲ ਸਿੰਘ ਟਰੱਕ ਦੇ ਥੱਲੇ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, 10 ਸਾਲਾਂ ਦੀ ਬੱਚੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ। ਅਗਲੀ ਕਾਰਵਾਈ ਲਈ ਭੂੰਗਾ ਚੌਂਕੀ ਨੂੰ ਇਤਲਾਹ ਦੇ ਦਿੱਤੀ ਗਈ ਹੈ।

(For more Punjabi news apart from., stay tuned to Rozana Spokesman)