Israel Girl Purse Stolen News: ਸ਼ਰਮਸਾਰ ਕਰਨ ਵਾਲੀ ਖ਼ਬਰ, ਪੰਜਾਬ ਘੁੰਮਣ ਆਈ ਵਿਦੇਸ਼ੀ ਲੜਕੀ ਦਾ ਪਰਸ ਕੀਤਾ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਸ ਵਿਚ ਪੈਸਿਆਂ ਤੋਂ ਇਲਾਵਾ ਪਾਸਪੋਰਟ ਸਮੇਤ ਸਨ ਜ਼ਰੂਰੀ ਕਾਗਜ਼ਾਤ

Israel Girl Purse Stolen Amritsar News in punjabi

Israel Girl Purse Stolen Amritsar News in punjabi : ਅੰਮ੍ਰਿਤਸਰ ਤੋਂ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬ ਘੁੰਮਣ ਆਈ ਵਿਦੇਸ਼ੀ ਲੜਕੀ ਦਾ ਪਰਸ ਚੋਰੀ ਕਰ ਲਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਪੀੜਤਾ ਇਜ਼ਰਾਇਲ ਤੋਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਈ ਸੀ। ਜਦੋਂ ਉਹ ਆਟੋ 'ਚ ਬੈਠ ਕੇ ਵਾਹਗਾ ਬਾਰਡਰ ਵਿਖੇ ਰੀਟਰੀਟ ਸਮਾਗਮ ਵੇਖਣ ਲਈ ਜਾ ਰਹੀ ਸੀ ਤਾਂ ਚੋਰਾਂ ਨੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ।

ਉਸ ਨੇ ਆਪਣਾ ਬਚਾਅ ਵੀ ਕੀਤਾ ਪਰ ਚੋਰ ਉਸ ਦਾ ਪਰਸ ਚੋਰੀ ਕਰਕੇ ਲੈ ਗਏ। ਇਸ ਦੌਰਾਨ ਉਸ ਨੂੰ ਸੱਟਾਂ ਵਿਚ ਲੱਗੀਆਂ ਹਨ। ਪਰਸ ਵਿਚ ਪੈਸਿਆਂ ਤੋਂ ਇਲਾਵਾ ਪਾਸਪੋਰਟ ਸਮੇਤ ਜ਼ਰੂਰੀ ਕਾਗਜ਼ਾਤ ਸਨ। ਵਿਦੇਸ਼ੀ ਔਰਤ ਨੇ ਕੁਝ ਦਿਨਾਂ ਵਿਚ ਵਾਪਸ ਇਜ਼ਰਾਇਲ ਜਾਣਾ ਸੀ। ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।