Patiala News : ਪਰਾਲੀ ਸਾੜਨ ਨਾਲ ਪੰਜਾਬ ’ਚ 10 ਦਿਨ ’ਚ 4 ਗੁਣਾਂ ਪ੍ਰਦੂਸ਼ਣ ਵਧਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : 15 ਸਤੰਬਰ ਤੋਂ ਹੁਣ ਤਕ ਪਰਾਲੀ ਸਾੜਨ ਦੇ 81 ਮਾਮਲੇ ਆਏ ਸਾਹਮਣੇ

file photo

Patiala News : ਪੰਜਾਬ ਵਿਚ 15 ਸਤੰਬਰ ਤੋਂ ਝੋਨੇ ਦੀ ਵਾਢੀ ਸ਼ੁਰੂ ਹੁੰਦਿਆਂ ਹੀ ਪਰਾਲੀ ਸਾੜਨ ਦੀ ਲੜੀ ਵਿਚ ਤੇਜ਼ੀ ਜਾਰੀ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ 10 ਦਿਨ ਵਿਚ ਪਰਾਲੀ ਸਾੜਨ ਦੇ ਮਾਮਲੇ ਲਗਪਗ 10 ਗੁਣਾ ਵੱਧ ਹੋ ਗਏ ਹਨ। ਸਾਲ 2023 ਵਿਚ 24 ਸਤੰਬਰ ਤੱਕ ਪਰਾਲੀ ਸਾੜਨ ਦੇ ਸਿਰਫ਼ 8 ਮਾਮਲੇ ਸਾਹਮਣੇ ਆਏ ਸਨ। ਜਦਕਿ ਇਸ ਸਾਲ 10 ਗੁਣਾ ਵੱਧ ਕੇ 81 ਹੋ ਗਏ ਹਨ। ਇਸ ਨਾਲ ਸੂਬੇ ’ਚ ਪ੍ਰਦੂਸ਼ਣ ਵੀ ਵਧਿਆ ਹੈ। ਸਿਰਫ਼ 10 ਦਿਨ ਵਿਚ ਸੂਬੇ ਦੀ ਹਵਾ ਦੇ ਗੁਣਵੱਤਾ ਸੂਚਕ ਅੰਕ (AQI) ਵਿਚ ਲਗਪਗ 4 ਗੁਣਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ : PSEB News : ਪੰਜਾਬ ਸਰਕਾਰ ਨੇ ਸਿੱਖਿਆ ਬੋਰਡ ਦਾ ਚੇਅਰਮੈਨ ਲਾਉਣ ਲਈ ਮੰਗੀਆਂ ਅਰਜ਼ੀਆਂ

ਮੰਡੀ ਗੋਬਿੰਦਗੜ੍ਹ ਮੰਗਲਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਮੰਡੀ ਗੋਬਿੰਦਗੜ੍ਹ ਦਾ ਔਸਤ ਏਕਿਊਆਈ 225 ਅਤੇ ਵੱਧ ਤੋਂ ਵੱਧ ਏਕਿਊਆਈ 430 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਪਰਾਲੀ ਨਹੀਂ ਸਾੜੀ ਜਾ ਰਹੀ ਸੀ ਤਾਂ 14 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਦਾ ਔਸਤ ਏਕਿਊਆਈ 50 ਤੇ ਵੱਧ ਤੋਂ ਵੱਧ ਏਕਿਊਆਈ 111 ਸੀ। ਉੱਧਰ, ਸੂਬੇ ਵਿਚ ਮੰਗਲਵਾਰ ਨੂੰ ਪਰਾਲੀ ਸਾੜਨ ਦੇ 12 ਮਾਮਲੇ ਸਾਹਮਣੇ ਆਏ। ਇਨ੍ਹਾਂ 12 ਮਾਮਲਿਆਂ ਵਿਚੋਂ 4 ਅੰਮ੍ਰਿਤਸਰ, 1 ਫਿਰੋਜ਼ਪੁਰ, 4 ਕਪੂਰਥਲਾ ਤੇ 3 ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ। 

(For more news apart from Pollution increased 4 times in 10 days in Punjab due to stubble burning News in Punjabi, stay tuned to Rozana Spokesman)